ਸਮਾਜ ਸੇਵਿਕਾ ਬਲਜੀਤ ਕੌਰ ਦੀ ਅਗਵਾਈ ’ਚ ਫੇਜ਼ 5 ਮੋਹਾਲੀ ਵਿਖੇ ਸੋਲੋ ਡਾਂਸ ਮੁਕਾਬਲਾ ਯਾਦਗਾਰੀ ਹੋ ਨਿਬਡ਼ਿਆ|

ਮੋਹਾਲੀ 25 ਦਸੰਬਰ : 

ਬੁਰੇਉ ਰਿਪੋਰਟ:

ਸਮਾਜ ਸੇਵਿਕਾ ਬਲਜੀਤ ਕੌਰ ਫੇਜ਼ 5  ਮੋਹਾਲੀ ਵੱਲੋਂ ਅਜ ਕਰਵਾਏ  ਬੱਚਿਆਂ ਦੇ ਡਾਂਸ ਮੁਕਾਬਲੇ ਵਿੱਚ 75 ਬੱਚਿਆਂ ਨੇ ਭਾਗ ਲਿਆ  ਜਿਸ ਵਿੱਚ  ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਉਤਸਾਹ ਵੇਖਣ ਨੂੰ ਹੀ ਮਿਲਦਾ ਸੀ। ਕੋਵਿਡ 19 ਕਾਰਨ ਬੰਦੇ ਪਏ ਸਕੂਲਾਂ ਕਾਰਨ ਬੱਚਿਆਂ ਵਿੱਚ ਬਹੁਤ ਉਤਸਾਹ ਸੀ ਤੇ ਕਈ ਨਿੱਕੇ ਨਿਕੇ ਬੱਚਿਆਂ ਨੇ ਅਪਣੇ ਅੰਦਰ ਛੁਪੇ ਪ੍ਰਤਿਭਾ ਨੂੰ ਬਾਖੂਬੀ ਨਾਲ ਪੇਸ਼ ਕੀਤਾ ਗਿਆ। ਡਾਂਸ ਮੁਕਾਬਲਿਆਂ ਲਈ ਪੰਜਾਬੀ ਗਾਇਕ  ਗੁਰਕ੍ਰਿਪਾਲ ਸਿੰਘ ਸੂਰਾਪੁਰੀ, ਪੰਜਾਬੀ ਗਾਇਕ ਜੰਨਤ ਕੌਰ ਅਤੇ ਉਂਘੇ ਭੰਗਡ਼ਾ ਕੋਚ ਡਾ. ਨਰਿੰਦਰ ਨਿੰਦੀ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੌਕੇ ਸੰਗੀਤਕਾਰ ਸਚਿਨ ਆਹੂਜਾ ਨੇ ਵੀ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।

ਮੁੱਖ ਮਹਿਮਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਬੋਲਦਿਆਂ ਜਿਥੇ ਦਿੱਲੀ ਵਿੱਚ ਖੇਤੀ ਬਿਲਾਂ ਵਿਰੁੱਧ ਲਡ਼ ਰਹੇ ਕਿਸਾਨਾਂ ਦੇ ਘੋਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੇਤੀ ਕਾਨੂੰਨ ਨਾ ਕੇਵਲ ਕਿਸਾਨੀ ਨੂੰ ਬਰਬਾਦ ਕਰ ਦੇਣਗੇ ਬਲਕਿ ਸੂਬਿਆਂ ਦੀ ਤਰੱਕੀ ਵਿੱਚ ਵੀ ਰੋਡ਼ਾ ਬਣਨਗੇ। ਕਿਊਂਕਿ ਮੰਡੀਆਂ ਖਤਮ ਹੋਣ ਨਾਲ ਸੁਬੀਆਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਿਹਾ ਮੰਡੀ ਬੋਰਡ ਖਤਮ ਹੋ ਜਾਵੇਗਾ।  ਉਨ੍ਹਾਂ ਵਾਰਡ ਨੰਬਰ 7 ਤੋਂ ਕਾਂਗਰਸ ਦੀ ਉਮੀਦਵਾਰ ਸ੍ਰੀ ਮਤੀ ਬਲਜੀਤ ਕੌਰ ਵੱਲੋਂ ਵਾਰਡ ਲਈ ਕਰਵਾਏ ਜਾ ਵਿਕਾਸ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਵਿਕਾਸ ਦੇ ਕੰਮਾਂ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ। 

ਉਨ੍ਹਾਂ ਵਿਰੋਧੀਆਂ ਤੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ ਨੂੰ ਵਾਰਡਾਂ ਲਈ ਉਮੀਦਵਾਰਾਂ ਨਹੀਂ ਮਿਲ ਰਹੇ। ਉਨ੍ਹਾਂ ਵੱਲੋਂ ਲਈ ਸ਼ੁਰੂ ਕੀਤੇ ਵਿਕਾਸਾਂ ਕਾਰਜਾਂ ਦਾ ਗੁਣਗਾਨ ਵੀ ਕੀਤਾ।  ਡਾਂਸ ਮੁਕਾਬਲਿਆਂ  ਦੇ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਡਾ. ਨਰਿੰਦਰ ਨਿੰਦੀ ਨੇ ਬਲਜੀਤ ਕੌਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਈ ਬੱਚਿਆਂ ਵਿੱਚ ਉਚ ਕੋਟੀ ਦੀ ਪ੍ਰਤਿਭਾ ਛੁਪੀ ਹੋਈ ਹੈ ਜਿਸ ਨੂੰ ਨਿਖਾਰਨ ਦੀ ਲੋਡ਼ ਹੈ। ਉਨ੍ਹਾਂ ਸ੍ਰੀਮਤੀ ਬਲਜੀਤ ਕੌਰ ਨੂੰ ਬੱਚਿਆਂ ਦੀ ਵਰਕਸ਼ਾਪ ਆਯੋਜਨ ਕਰਨ ਉਹ ਅਪਣੀਆਂ ਸੇਵਾਵਾਂ ਦੇਣਗੇ। ਉਤਸੁਕਤਾ ਭਰੇ ਮਾਹੌਲ ਵਿੱਚ ਮੁਕਬਾਲਿਆਂ ਦੇ ਨਤੀਜੇ ਘੋਸ਼ਿਤ ਕਰਦਿਆਂ ਦੱਸਿਆ ਕਿ ਇਹ ਮੁਕਾਬਲੇ ਬੱਚਿਆਂ ਦੇ ਤਿੰਨ ਗਰੁਪਾਂ, 6 ਸਾਲ ਉਮਰ ਤੋਂ 9 ਸਾਲ ਦੀ ਉਮਰ ਵਰਗ ਵਿੱਚ ਪਹਿਲਾ ਸਥਾਨ ਫਤਿਹਬੀਰ ਸਿੰਘ, ਦੂਜਾ ਸਥਾਨ ਹਰਨੂਰ ਅਤੇ ਤੀਜਾ ਸਥਾਨ ਨਿਰਲੇਪ ਕੌਰ ਨੇ ਪ੍ਰਾਪਤ ਕੀਤਾ।  10 ਤੋਂ 16 ਉਮਰ ਵਰਗ ਵਿੱਚ ਪਹਿਲਾ ਸਥਾਨ ਮੰਨਤ ਅਤੇ ਦੂਜਾ ਸਥਾਨ ਸਥਾਨ ਸਾਂਝੇ ਤੌਰ ’ਤੇ ਸੁਖਮਨ ਅਤੇ ਸੰਜਨਾਂ ਨੇ ਪ੍ਰਾਪਤ ਕੀਤਾ, ਤੀਜਾ ਸਥਾਨ ਵੀ ਸਾਂਝੇ ਤੌਰ ਤੇ ਨੰਦਨੀ ਅਤੇ ਸਪਨਾ ਦੇ ਹਿੱਸੇ ਆਇਆ।  ਗਰੁੱਪ ਡਾਂਸ ਮੁਕਾਬਲੇ ਵਿੱਚ ਰਾਈਜ਼ਿੰਗ ਸਟਾਰ ਗਰੁੱਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ।  ਇਸ ਮੌਕੇ ਜੱਜ ਦੀ ਭੂਮਿਕਾ ਵਿੱਚ ਭਾਗ ਲੈ ਰਹੀ ਪੰਜਾਬੀ ਗਾਇਕਾ ਜੰਨਤ ਕੌਰ ਨੇ ਆਪਣਾ ਹਿੱਟ ਗੀਤ ‘ਕੈਂਠੇ ਵਾਲ਼ਾ ਪੁੱਛੇ ਤੇਰਾ ਨਾਂ’ ਅਤੇ ਉੱਚ ਕੋਟੀ ਦਾ ਡਾਂਸ  ਪੇਸ਼ ਕਰਕੇ ਪ੍ਰੋਗਰਾਮ ਵਿੱਚ ਸ਼ਾਮਲ ਸਭ ਨੂੰ ਨੱਚਣ ਲਾ ਦਿਤਾ ।  

ਇਸ ਮੌਕੇ ਪ੍ਰਗਰਾਮ ਦੀ ਰਚਾਇਤਾ ਸ੍ਰੀਮਤੀ ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਰਡ ਦੇ ਵਿਕਾਸ ਲਈ ਨਗਰ ਨਿਗਮ ਦੀਆਂ ਚੋਣਾਂ ਵਿੱਚ ਸ੍ਰੀ ਬਲਬੀਰ ਸਿੰਘ ਸਿੱਧੂ ਦੇ ਹੱਥ ਮਜ਼ਬੂਤ ਕਰਨ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਇਕਬਾਲ ਸਿੰਘ ਗੁੰਨੋਮਾਜਰਾ ਨੇ ਬਾਖੂਬੀ ਨਿਭਾਈ ਤੇ ਆਪਣੇ ਟੋਟਕਿਆਂ ਰਾਹੀਂ ਸਰੋਤਿਆਂ ਦੇ ਮਨਾਂ ਵਿੱਚ ਵਿਸ਼ੇਸ਼ ਯਾਦ ਛੱਡੀ ।  ਅੰਤ ਵਿੱਚ ਸ੍ਰੀ ਮਨਫੂਲ ਸਿੰਘ ਨੇ ਪ੍ਰੋਗਰਾਮ ਵਿੱਚ ਸਾਮਲ ਸਾਰੇ ਮਹਿਮਾਨਾਂ, ਜੱਜ ਸਹਿਬਾਨ, ਮੋਹਾਲੀ ਪ੍ਰੈਸ ਕਲੱਬ ਵੱਲੋਂ ਦਿੱਤੇ ਗਏ ਸਾਥ ਦੀ ਸਲਾਘਾ ਕਰਦੇ ਸਾਰਿਆਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵਾਰਡ ਵਾਸੀਆਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਫੋਟੋ ਡਾਂਸ ਮੁਕਾਬਲੇ : 

ਡਾਂਸ ਮੁਕਾਬਲੇ ’ਚ ਜੇਤੂ ਬੱਚੇ ਅਤੇ ਭਾਗ ਲੈਣ ਵਾਲੇ ਬੱਚਿਆਂ ਦੇ ਨਾਲ ਪ੍ਰਬੰਧਕਾਂ ਦੀ ਟੀਮ

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन