ਵਿਆਹ ਰਚਾ ਕੇ ਇੱਕ ਮਹੀਨੇ ਵਿੱਚ ਹੀ ਲੁੱਟ ਲਿਆ ਮੋਹਾਲੀ ਦਾ ਪਰਿਵਾਰ

ਬੇਉਰੋ ਰਿਪੋਰਟ,17 ਦਿਸੰਬਰ 2020:

ਮੁਹਾਲੀ,ਪੰਜਾਬ:

ਵਿਆਹ ਰਚਾ ਕੇ ਲੁੱਟਣ ਵਾਲੇ ਗਿਰੋਹ ਖਿਲਾਫ਼ ਪੀਡ਼ਤ ਪਰਿਵਾਰ ਨੇ ਪੁਲੀਸ ਕੋਲ ਕੀਤੀ ਸ਼ਿਕਾਇਤ|

ਲੋਕਾਂ ਨਾਲ ਫੇਜ਼ 3ਬੀ1 ਮੋਹਾਲੀ ਦੇ ਕੋਠੀ ਨੰਬਰ 435 ਨਿਵਾਸੀ ਪਰਿਵਾਰ ਨਾਲ ਵਾਪਰੀ। ਪਰਿਵਾਰ ਨੇ ਦੱਸਿਆ ਕਿ ਭੋਲ਼ੇ ਭਾਲ਼ੇ ਲੋਕਾਂ ਨਾਲ ਵਿਆਹ ਰਚਾ ਕੇ ਲੁੱਟਣ ਵਾਲਾ ਇਹ ਇੱਕ ਗੈਂਗ ਹੈ ਜਿਸ ਦਾ ਮੁੱਖ ਸਰਗਨਾ ਇੱਕ ਵਿਅਕਤੀ ਇਹ ਸਾਰਾ ਕੁਝ ਚਲਾ ਰਿਹਾ ਹੈ।

ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਕਤ ਮਕਾਨ ਨਿਵਾਸੀ ਜਗਜੀਤ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਮੁਲਤਾਨੀ ਨਾਂ ਦੇ ਇੱਕ ਵਿਚੋਲੇ ਦੇ ਰਾਹੀਂ ਉਸ ਦਾ ਵਿਆਹ 8 ਨਵੰਬਰ 2020 ਨੂੰ ਹਰਿਆਣਾ ਦੇ ਅੰਬਾਲਾ ਦੇ ਪਿੰਡ ਖਾਨਪੁਰ ਲੁਬਾਣਾ, ਲਖਨਾਉਰਾ ਦੀ ਰਹਿਣ ਵਾਲੀ ਲਡ਼ਕੀ ਨਾਲ ਹੋਇਆ ਸੀ ਜਿਸ ਨੇ ਖ਼ੁਦ ਨੂੰ ਸਰਕਾਰੀ ਨੌਕਰੀ ਕਰਦੀ ਦੱਸਿਆ ਸੀ ਅਤੇ ਪੰਚਕੂਲਾ ਦੇ ਕਿਸੇ ਪੀ.ਜੀ. ਵਿੱਚ ਰਹਿ ਰਹੀ ਸੀ। ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਘਰ ਵਿਚੋਲੇ ਨਾਲ ਇੱਕ ਨਰੇਸ਼ ਕੁਮਾਰ ਨਾਂ ਦਾ ਵਿਅਕਤੀ ਆਇਆ ਸੀ ਜੋ ਕਿ ਖ਼ੁਦ ਨੂੰ ਵਿਜੀਲੈਂਸ ਅਫ਼ਸਰ ਦੱਸਦਾ ਸੀ। ਜਗਜੀਤ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਕੁਝ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਨਰੇਸ਼ ਕੁਮਾਰ ਨਾਂ ਦਾ ਇਹ ਵਿਅਕਤੀ ਕੋਈ ਗੈਂਗ ਚਲਾ ਰਿਹਾ ਹੈ ਅਤੇ ਉਸ ਦੀ ਪਤਨੀ ਨਾਲ ਉਸ ਦੇ ਪਹਿਲਾਂ ਤੋਂ ਹੀ ਨਜਾਇਜ਼ ਸਬੰਧ ਹਨ। ਇੰਨਾ ਹੀ ਨਹੀਂ, ਦੋਵਾਂ ਦੀ ਮੋਬਾਈਲ ਫ਼ੋਨ ਉਤੇ ਹੋਈ ਖੁਸਰ ਫੁਸਰ ਤੋਂ ਪਤਾ ਲੱਗਾ ਕਿ ਉਸ ਦੀ ਪਤਨੀ ਅਫ਼ੀਮ ਖਾਣ ਦੀ ਆਦੀ ਵੀ ਹੈ ਅਤੇ ਵਾਰ-ਵਾਰ ਵੱਧ ਮਿੱਠੇ ਵਾਲੀ ਚਾਹ ਪੀਂਦੀ ਸੀ। ਇਹ ਵੀ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਉਸ ਦੀ ਪਤਨੀ ਦਾ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਦੇ ਪਿੰਡ ਨਵਾਰਸੀ ਵਿਖੇ ਵੀ ਵਿਆਹ ਹੋਇਆ ਸੀ ਜਿਸ ਬਾਰੇ ਅਦਾਲਤ ਵਿੱਚ ਹਾਲੇ ਕੇਸ ਪੈਂਡਿੰਗ ਹੈ। ਜਦੋਂ ਜਗਜੀਤ ਸਿੰਘ ਨੇ ਆਪਣੀ ਪਤਨੀ ਨੂੰ ਇਸ ਸਾਰੇ ਘਟਨਾਕ੍ਰਮ ਬਾਰੇ ਪੁੱਛਣਾ ਚਾਹਿਆ ਤਾਂ ਉਹ ਉਨ੍ਹਾਂ ਵੱਲੋਂ ਵਿਆਹ ਵਿੱਚ ਪਾਏ ਹੋਏ ਸੋਨੇ ਦੇ ਗਹਿਣੇ ਲੈ ਕੇ ਚਲੀ ਗਈ ਅਤੇ ਉਨ੍ਹਾਂ ਦੇ ਘਰ ਕੁਝ ਬਾਉਂਸਰ ਆਦਿ ਭੇਜ ਕੇ ਉਸ ਨਾਲ ਮਾਰਕੁੱਟ ਕਰਵਾ ਦਿੱਤੀ।

ਕਾਨਫ਼ਰੰਸ ਵਿੱਚ ਮੌਜੂਦ ਜਗਜੀਤ ਸਿੰਘ, ਉਸ ਦੇ ਮਾਤਾ ਪਿਤਾ ਅਤੇ ਪੰਜਾਬ ਅਗੇਂਸਟ ਕਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਸਮਝ ਆਇਆ ਹੈ ਕਿ ਉਸ ਨਾਲ ਵਿਆਹ ਕਰਨ ਵਾਲੀ ਔਰਤ ਅਤੇ ਉਸ ਦਾ ਦੋਸਤ ਨਰੇਸ਼ ਕੁਮਾਰ ਆਪਸ ਵਿੱਚ ਰਲ਼ ਕੇ ਇੱਕ ਗੈਂਗ ਚਲਾ ਰਹੇ ਹਨ ਜੋ ਕਿ ਕਿਸੇ ਭੋਲ਼ੇ ਭਾਲ਼ੇ ਵਿਅਕਤੀ ਨਾਲ ਵਿਆਹ ਰਚਾ ਕੇ ਉਸ ਪਰਿਵਾਰ ਕੋਲੋਂ ਲੱਖਾਂ ਰੁਪਏ ਲੁੱਟਦੇ ਹਨ। ਇੱਕ ਸਟੇਟ ਵਿੱਚ ਅਜਿਹੀ ਲੁੱਟ ਕਰਨ ਉਪਰੰਤ ਕਿਸੇ ਦੂਸਰੀ ਸਟੇਟ ਵਿੱਚ ਜਾ ਕੇ ਲੁੱਟ ਕਰਦੇ ਹਨ। ਇਨ੍ਹਾਂ ਨੇ ਉਸ ਪਰਿਵਾਰ ਨੂੰ ਡਰਾਉਣ ਧਮਕਾਉਣ ਅਤੇ ਮਾਰਕੁੱਟ ਕਰਨ ਲਈ ਬਕਾਇਦਾ ਬਾਉਂਸਰ ਵੀ ਰੱਖੇ ਹੋਏ ਹਨ ਜਿਹਡ਼ੇ ਕਿ ਤੁਰੰਤ ਉਸ ਘਰ ਵਿੱਚ ਪਹੁੰਚ ਕੇ ਮਾਰਕੁੱਟ ਕਰਦੇ ਹਨ।

ਜਗਜੀਤ ਸਿੰਘ ਅਤੇ ਉਸ ਦੇ ਪਰਿਵਾਰ ਨੇ ਆਪਣੇ ਨਾਲ ਇੱਕ ਮਹੀਨੇ ਦੇ ਵਿੱਚ ਵਿਆਹ ਦੇ ਡਰਾਮੇ ਤਹਿਤ ਵਾਪਰੀ ਇਸ ਕਥਿਤ ਲੁੱਟ ਦੀ ਲਿਖਤੀ ਸ਼ਿਕਾਇਤ ਮੋਹਾਲੀ ਪੁਲੀਸ ਨੂੰ ਦਿੱਤੀ ਹੈ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਲੁੱਟਣ ਵਾਲੇ ਉਕਤ ਗੈਂਗ ਦੀ ਪੂਰੀ  ਜਾਂਚ ਕਰਕੇ ਪੁਲੀਸ ਕੇਸ ਦਰਜ ਕੀਤਾ ਜਾਵੇ।

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन