ਮੰਤਰੀ ਬਲਬੀਰ ਸਿੰਘ ਸਿੱਧੂ ਜ਼ਿਲਾਸਿਹਤ ਬਾਰ ਐਸੋਸੀਏਸ਼ਨ ਮੁਹਾਲੀ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ !
• *ਬਾਰ ਐਸੋਸੀਏਸ਼ਨ ਦੀ ਲਾਇਬ੍ਰੇਰੀ ਦੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਲਈ ਦਿੱਤੇ 5 ਲੱਖ ਰੁਪਏ*
• *ਕੋਰਟ ਕੰਪਲੈਕਸ ਵਿਚ ਡਿਸਪੈਂਸਰੀ ਲਈ ਡਾਕਟਰ ਅਤੇ ਫਾਰਮਾਸਿਸਟ ਨਿਯੁਕਤ ਕਰਨ ਦਾ ਕੀਤਾ ਵਾਅਦਾ*
• *ਬਾਰ ਐਸੋਸੀਏਸ਼ਨ ਮੁਹਾਲੀ ਨੇ ਕਿਸਾਨਾਂ ਨਾਲ ਇੱਕਜੁੱਟਤਾ ਦਾ ਕੀਤਾ ਪ੍ਰਗਟਾਵਾ*
ਐਸ ਏ ਐਸ ਨਗਰ, 23 ਦਸੰਬਰ:
ਬੁਰੇਉ ਰਿਪੋਰਟ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਸ਼ਾਮ ਨੂੰ ਕੋਰਟ ਕੰਪਲੈਕਸ ਮੁਹਾਲੀ ਪੁੱਜੇ ਅਤੇ ਜ਼ਿਲਾ ਬਾਰ ਐਸੋਸੀਏਸ਼ਨ (ਡੀ.ਬੀ.ਏ) ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ।
ਉਨਾਂ ਨੇ ਵਕੀਲਾਂ ਦੀ ਭਲਾਈ ਲਈ ਡੀ.ਬੀ.ਏ ਮੋਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੰਵਰ ਜੋਰਾਵਰ ਸਿੰਘ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਹ ਰਕਮ ਬਾਰ ਐਸੋਸੀਏਸ਼ਨ ਦੀ ਲਾਇਬ੍ਰੇਰੀ ਵਿਚ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਜਿਸ ਵਿੱਚ ਨਵੀਆਂ ਕਿਤਾਬਾਂ, ਰੀਡਿੰਗ ਟੇਬਲ, ਕੰਪਿਊਟਰ ਟੇਬਲ ਅਤੇ ਵੀਡੀਓ ਕਾਨਫਰੰਸਿੰਗ ਲਈ ਉਪਕਰਣ ਸ਼ਾਮਲ ਹਨ, ਲਈ ਵਰਤੀ ਜਾਵੇਗੀ।
ਗੱਲਬਾਤ ਦੌਰਾਨ ਵਕੀਲਾਂ ਨੇ ਸਿਹਤ ਮੰਤਰੀ ਨੂੰ ਕੋਰਟ ਕੰਪਲੈਕਸ ਵਿੱਚ ਡਿਸਪੈਂਸਰੀ ਦੀ ਜਰੂਰਤ ਬਾਰੇ ਜਾਣੂ ਕਰਾਇਆ। ਮੰਤਰੀ ਨੇ ਤੁਰੰਤ ਬੇਨਤੀ ਨੂੰ ਮੰਨ ਲਿਆ ਅਤੇ ਡਿਸਪੈਂਸਰੀ ਲਈ ਇਕ ਡਾਕਟਰ ਅਤੇ ਫਾਰਮਾਸਿਸਟ ਨਿਯੁਕਤ ਕਰਨ ਦੀ ਪੇਸ਼ਕਹਸ਼ ਕੀਤੀ ਜਿਥੇ ਵੀ ਐਸੋਸੀਏਸ਼ਨ ਡਿਸਪੈਂਸਰੀ ਲਈ ਜਗਾ / ਕਮਰੇ ਦੀ ਪਛਾਣ ਕਰੇਗੀ ।
ਮੰਤਰੀ ਨੇ ਕਿਸਾਨਾਂ ਨੂੰ ਦਰਪੇਸ ਸੰਕਟ ਬਾਰੇ ਲੰਮਾ ਸਮਾਂ ਗੱਲ ਕੀਤੀ ਅਤੇ ਉਮੀਦ ਕੀਤੀ ਕਿ ਵਕੀਲ ਉਨਾਂ ਦਾ ਸਮਰਥਨ ਕਰਨਗੇ। ਮੰਤਰੀ ਦੇ ਸੱਦੇ ਦੇ ਜਵਾਬ ਵਿੱਚ ਜ਼ਿਲਾ ਬਾਰ ਐਸੋਸੀਏਸ਼ਨ ਮੁਹਾਲੀ ਨੇ ਰਾਜ ਦੇ ਕਿਸਾਨਾਂ ਨਾਲ ਪੂਰਨ ਏਕਤਾ ਦਾ ਪ੍ਰਗਟਾਵਾ ਕਰਦਿਆਂ ਉਨਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਕੁਲਦੀਪ ਸਿੰਘ ਰਾਠੌੜ ਉਪ-ਪ੍ਰਧਾਨ, ਰਵਿੰਦਰ ਸਿੰਘ, ਨਰਪਿੰਦਰ ਰੰਗੀ, ਜਗਦੀਪ ਸਿੰਘ, ਗਗਨਦੀਪ ਸਿੰਘ ਥਿੰਦ, ਨੀਰੂ ਥਰੇਜਾ, ਸੰਜੀਵ ਸਿੰਗਲਾ, ਦਮਨਜੀਤ ਧਾਲੀਵਾਲ ਅਤੇ ਐਚ.ਐਸ. ਢਿੱਲੋਂ ਹਾਜਰ ਸਨ।


Comments
Post a Comment