ਕ੍ਰਿਸਮਸ ਦਿਵਸ ਦੇ ਮੌਕੇ ਤੇ ਐਫ ਜੈਡ ਜਿਮ ਵੱਲੋਂ ਸਿਹਤ ਫਿਟ ਰੱਖਣ ਸਬੰਧੀ ਕਰਵਾਏ ਮੁਕਾਬਲੇ

ਨੋਜੁਵਾਨਾ ਨੂੰ ਸਿਹਤ ਪੱਖੀ ਪ੍ਰੋਤਸਾਹਿਤ ਕਰਨਾ ਵੀ ਜ਼ਰੂਰੀ : ਨਵਜੋਤ ਸੈਣੀ  

ਡੇਰਾਬਸੀ, 25ਦਸੰਬਰ (ਬੁਰੇਓ ਰਿਪੋਰਟ)  :


ਕ੍ਰਿਸਮਸ ਦਿਵਸ ਮੌਕੇ ਐਫ ਜੈਡ ਜਿਮ ਵੱਲੋਂ ਸਿਹਤ ਫਿਟ ਰੱਖਣ ਸਬੰਧੀ ਮੁਕਾਬਲੇ ਕਰਵਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਜਿੰਮ ਦੇ ਮਾਲਕ ਸੂਰਜ ਭਾਨ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਮੁੱਖ ਮਹਿਮਾਨ ਵਜੋਂ ਆਏ ਆਮ ਆਦਮੀ ਪਾਰਟੀ ਦੇ ਆਗੂ ਨਵਜੋਤ ਸੈਣੀ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਨਵਜੋਤ ਸੈਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਕਸਰਤ ਕਰਨੀ ਚਾਹੀਦੀ ਹੈ ਤੇ ਸਮੇਂ ਸਮੇਂ ਸਿਰ ਇਹੋ ਜਿਹੇ ਪ੍ਰੋਗਰਾਮ ਹੋਣੇ ਵੀ ਬਹੁਤ ਜ਼ਰੂਰੀ ਹੈ ਜਿਸ ਕਰਕੇ ਨੌਜਵਾਨਾਂ ਨੂੰ ਨਸ਼ੇ ਪੱਤੇ ਤੋਂ ਦੂਰ ਰਹਿਣ ਦੀ ਸੇਧ ਮਿਲੇ ਤੇ ਨੌਜਵਾਨ ਆਪਣੀ ਸਿਹਤ ਵੱਲ ਧਿਆਨ ਦੇਣ । ਇਸ ਮੌਕੇ ਪਰਦੀਪ ਨਾਰਾਇਣ,ਵਿਕਰਮ ,ਦੀਪ ਮਲਿਕ ,ਮਧੂਕਰ ਸ਼ਰਮਾ ,ਜਸਮੇਰ ਸਿੰਘ ਹੰਸਾਲਾ ਤੇ ਪਹੁੰਚੇ ਹੋਏ ਹੋਰ ਵੀ ਨੌਜਵਾਨ ਮੌਜੂਦ ਸਨ।

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन