ਜਿਹੜੇ ਆਪਣੇ ਬਲਬੂਤੇ ਤੇ ਐਮ ਸੀ ਚੋਣਾਂ ਨਾ ਜਿੱਤੇ ਹੋਣ ਉਹ ਦੱਸਣਗੇ ਕਿਸਾਨ ਕੌਣ ਨੇ: ਸਾਂਝਾ ਫਰੰਟ
ਹੋਸ਼ਿਆਰਪੁਰ,29 ਦਿਸੰਬਰ 2020:
ਰਿਪੋਰਟ ਰਿਤਿਸ਼੍ ਕੁਮਾਰ:
ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫਰੰਟ ਵੱਲੋ ਅੱਜ ਸਿੰਘ ਸਭਾ ਗੁਰਦੁਆਰਾ ਹੁਸ਼ਿਆਰਪੁਰ ਵਿਖੇ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਪਿਛਲੇ ਦਿਨੀਂ ਭਾਜਪਾ ਦੇ ਨੇਤਾ ਤੀਕਸ਼ਨ ਸੂਦ ਵੱਲੋਂ ਕਿਸਾਨੀ ਸੰਘਰਸ਼ ਦੇ ਖਿਲਾਫ ਦਿੱਤੇ ਵਿਵਾਦਿਤ ਬਿਆਨ ਦੀ ਸਾਂਝਾ ਫਰੰਟ ਦੇ ਨੇਤਾਵਾਂ ਵੱਲੋ ਕੜੇ ਸਬਦਾਂ ਵਿੱਚ ਨਿੰਦਾ ਕੀਤੀ ਨੇਤਾਵਾਂ ਨੇ ਕਿਹਾ ਕਿ ਸੂਦ ਨੂੰ ਆਪਣੇ ਇਸ ਸਰਮਨਾਕ ਬਿਆਨ ਲਈ ਦੇਸ਼ ਦੇ ਕਿਸਾਨਾਂਅਤੇਮਜ਼ਦੂਰਾਂ ਕੋਲੋ ਮੁਆਫੀ ਮੰਗਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਜਿਹੜੇ ਆਪਣੇ ਬਲਬੂਤੇ ਤੇ ਐਮ ਸੀ ਚੋਣ ਨਾ ਜਿੱਤੇ ਹੋਣ ਉਹ ਦੱਸਣਗੇ ਕਿਸਾਨ ਕੌਣ ਨੇ ਜੇਕਰ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਹਨ ਤਾਂ ਉਸਦੇ ਲਈ ਪੰਜਾਬ ਭਾਜਪਾ ਜਿੰਮੇਵਾਰ ਹੋਵੇਗੀ ਉਹਨਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਵੱਲੋ ਕੀਤੇ ਜਾ ਰਹੇ ਸੰਘਰਸ਼ ਨੂੰ ਜਿਸ ਢੰਗ ਨਾਲ ਭਾਜਪਾ ਵੱਲੋ ਬਦਨਾਮ ਕੀਤਾ ਜਾ ਰਿਹਾ ਹੈ ਉਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ ਪੋਹ ਮਹੀਨੇ ਦੀ ਅੱਤ ਦੀ ਠੰਢ ਵਿੱਚ ਦਿੱਲੀ ਦੇ ਬਾਰਡਰ ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੜਕਾਂ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਇਹ ਕਹਿਣਾ ਕਿ ਉਹਨਾਂ ਨੂੰ ਖੇਤੀ ਕਾਨੂੰਨਾਂ ਦੇ ਨਾਂ ਤਕ ਪਤਾ ਨਹੀਂ ਸਾਡਾ ਕਹਿਣਾ ਹੈ ਕਿ ਭਾਜਪਾਨੂੰ ਛੱਡ ਕੇ ਬਾਕੀ ਸਾਰਾਦੇਸ਼ ਕਿਸਾਨਅਤੇ ਮਜ਼ਦੂਰ ਹਨ ਅਤੇ ਕਿਸਾਨ ਪਿਕਨਿਕ ਮਨਾ ਰਹੇ ਨੇ ਇਹਨਾਂ ਦੇ ਦਿਮਾਗੀ ਦੀਵਾਲੀਏਪਨ ਦਾ ਪਤਾ ਲਗਦਾ ਹੈ ਅਤੇ ਇਹ ਕਹਿਣਾ ਕਿ ਇਹਨਾਂ ਨੂੰ ਫੰਡਿੰਗ ਬਾਹਰੋ ਹੋ ਰਹੀ ਹੈ ਅੰਨਦਾਤੇ ਦਾ ਬਹੁਤ ਵੱਡਾ ਮਜ਼ਾਕ ਹੈ।ਕਿਸਾਨ ਤਾਂ ਪੂਰੀ ਦੁਨੀਆ ਦਾ ਢਿੱਡ ਭਰਦਾ ਹੈ ਅਤੇ ਇਹ ਕਹਿਣਾ ਕਿ ਉਹ ਕਿਸਾਨ ਹੀ ਨਹੀਂ ਇਹਨਾਂ ਦੀ ਬੁਖਲਾਹਟ ਨੂੰ ਦਿਖਾਉਂਦਾ ਹੈ ਜੇਕਰ ਇਹ ਅੰਦੋਲਨ ਕਾਂਗਰਸ ਦੁਆਰਾ ਚਲਾਇਆ ਹੁੰਦਾ ਤਾਂ ਕਾਂਗਰਸ ਦੇ ਲੋਕਸਭਾ ਮੈਂਬਰਾਂ ਨੂੰ ਸਟੇਜਾਂ ਤੋਂ ਭਜਾਇਆ ਨਾ ਜਾਂਦਾ ਅਤੇ ਇਸ ਗੱਲ ਲਈ ਕਿਸਾਨਾਂ ਨੂੰ ਸੂਦ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਉਹਨਾਂ ਪੰਜਾਬ ਸਰਕਾਰ ਤੋਂ ਕਿਸਾਨਾਂ ਦੇ ਅਪਮਾਨ ਲਈ ਦਿੱਤੇ ਵਿਵਦਿਤ ਬਿਆਨ ਲਈ ਤੀਕਸ਼ਨ ਸੂਦ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਜੇਕਰ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਦ ਤਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਪੰਜਾਬ ਭਾਜਪਾ ਨੇਤਾਵਾਂ ਦਾ ਘਿਰਾਓ ਜਾਰੀ ਰਹੇਗਾ। ਇਸ ਮੌਕੇ, ਗੁਰਨਾਮ ਸਿੰਘ ਸਿੰਗੜੀਵਾਲਾ, ਲਾਰੈਂਸ ਚੌਧਰੀ,ਵਿਕਾਸ ਹੰਸ, ਮੌਲਵੀ ਖਲੀਲ ਅਹਿਮਦ,ਕਰਨੈਲ ਸਿੰਘ ਲਵਲੀ,ਹਰਵਿੰਦਰ ਹੀਰਾ, ਗੁਰਦੀਪ ਸਿੰਘ ਖੁਣਖੁਣ, ਜਸਵਿੰਦਰ ਸਿੰਘ ਛਾਉਣੀ ਕਲਾਂ, ਗਾਇਕ ਹਰਪਾਲ ਲਾਡਾ, ਅਮਨ ਸਿੰਘ, ਦੀਪਕ ਮੱਲ, ਮਨਜੀਤ ਸਿੰਘ,ਅਮਨਦੀਪ ਸਿੰਘ ਸੰਨੀ, ਰਾਕੇਸ਼ ਮੱਲ, ਹਿਤੇਸ਼ ਸੈਣੀ, ਵਿਰਾਟ ਸਿੱਧੂ, ਰਾਮ ਬੈਂਸ, ਕਮਲਜੀਤ ਸਿੰਘ, ਸੁਨੀਲ ਸਿੱਧੂ, ਅੰਮ੍ਰਿਤ ਰਾਏ ਸਿੰਘ ਆਦਿ ਸਾਮਿਲ ਹੋਏ|

Comments
Post a Comment