ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਵੱਲੋਂ 2021 ਦੇ ਸ਼ੁਭ ਅਵਸਰ ਤੇ ਨਵੇਂ ਸਾਲ ਦਾ ਕਲੰਡਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਵਾਇਆ ਗਿਆ ਰੀਲੀਜ*
ਐਸ.ਏ.ਐਸ ਨਗਰ, 01 ਜਨਵਰੀ:
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਂਟਰਲ ਵਾਲਮਿਕਿ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਅਤੇ ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਸ਼੍ਰੀ ਗੇਜਾ ਰਾਮ ਵਾਲਮਿਕਿ ਵੱਲੋਂ 2021 ਦੇ ਸ਼ੁਭ ਅਵਸਰ ਤੇ ਨਵੇਂ ਸਾਲ ਦਾ ਕਲੰਡਰ ਰੀਲੀਜ ਕਰਵਾਇਆ ਗਿਆ। ਕਲੰਡਰ ਨੂੰ ਰੀਲੀਜ ਕਰਦੇ ਹੋਏ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ, ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਜੀ, ਐੱਮ.ਐੱਲ.ਏ ਸ਼੍ਰੀ ਗੁਰਕੀਰਤ ਸਿੰਘ ਕੋਟਲੀ ਨੇ ਭਗਵਾਨ ਸ਼੍ਰੀ ਵਾਲਮਿਕਿ ਜੀ ਅੱਗੇ ਅਰਦਾਸ ਕੀਤੀ ਕਿ ਨਵਾਂ ਸਾਲ ਸਾਰੇ ਦੇਸ਼ ਵਾਸੀਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ।
ਉਨ੍ਹਾਂ ਕਿਹਾ ਕਿ ਬੀਤੇ ਸਾਲ 2020 ਵਿੱਚ ਜਿਸ ਤਰ੍ਹਾਂ ਸਾਰੀਆਂ ਦੁਨੀਆਂ ਭਰ ਦੇ ਲੋਕਾਂ ਨੂੰ ਕੋਰੋਨਾ ਵਾਈਰਸ ਵਰਗੀ ਮਹਾਂਮਾਰੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ, ਇਸ ਭਿਆਨਕ ਸਮੱਸਿਆ ਦਾ ਹਮੇਸ਼ਾ ਲਈ ਹੱਲ ਨਿਕਲ ਆਵੇ ਅਤੇ ਸਾਡੇ ਦੇਸ਼ ਵਾਸੀ ਅਤੇ ਦੁਨੀਆਂ ਭਰ ਦੇ ਲੋਕ ਖੁਸ਼ੀਆਂ ਭਰਿਆ ਜੀਵਨ ਜੀਣ ਤੇ ਇਸ ਤਰ੍ਹਾਂ ਦੀ ਮਹਾਂਮਾਰੀ ਦਾ ਭਵਿੱਖ ਵਿੱਚ ਕਦੇ ਕਿਸੇ ਵੀ ਦੇਸ਼ ਨੂੰ ਸਾਹਮਣੇ ਨਾ ਕਰਨਾ ਪਵੇ ।
ਇਸ ਮੌਕੇ ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੇ ਭਗਵਾਨ ਸ਼੍ਰੀ ਵਾਲਮਿਕਿ ਜੀ ਅੱਗੇ ਹੱਥ ਜੋੜ ਕੇ ਇਹ ਅਰਦਾਸ ਕੀਤੀ ਗਈ ਕਿ ਸਾਡੇ ਦੇਸ਼ ਦੇ ਕਿਸਾਨਾਂ ਨੂੰ ਅੱਜ ਦੇ ਸਮੇਂ ਵਿੱਚ ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦਾ ਹੱਲ ਵੀ ਜਲਦੀ ਤੋਂ ਜਲਦੀ ਨਿਕਲ ਆਵੇ ਤਾਂ ਜੋ ਸਾਡੇ ਕਿਸਾਨ ਭਰਾ ਆਪਣੇ ਆਪਣੇ ਘਰਾਂ ਨੂੰ ਖੁਸ਼ੀਆਂ ਭਰੇ ਮਨ ਨਾਲ ਅਤੇ ਤੰਦਰੁਸਤ ਵਾਪਿਸ ਜਾਣ।

Comments
Post a Comment