ਕੇਂਦਰ ਸਰਕਾਰ ਵੱਲੋਂ ਅਪਣਾਈ ਜਾ ਰਹੀ ਤਰਕਹੀਣ ਪਹੁੰਚ ਦੇਸ਼ ਦੇ ਵਡੇਰੇ ਹਿੱਤਾਂ ਲਈ ਹਾਨੀਕਾਰਕ
ਹੁਸ਼ਿਆਰਪੁਰ 15 ਜਨਵਰੀ (ਰਿਤਿਸ਼੍ ਕੁਮਾਰ) :
ਜਿਓ ਰਿਲਾਇੰਸ ਦਫਤਰਾਂ ਸਾਹਮਣੇ ਨੇੜੇ ਜ਼ਿਲ੍ਹਾ ਕੰਪਲੈਕਸ ਹੁਸ਼ਿਆਰਪੁਰ ਵਿਖੇ ਚੱਲ ਰਿਹਾ ਦਿਨ ਰਾਤ ਦਾ ਧਰਨਾ ਅੱਜ 66 ਵੇੰ ਦਿਨ ਵਿਚ ਦਾਖ਼ਲ ਹੋ ਗਿਆ |ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਆਗੂਆਂ ਨਾਲ ਕੀਤੀਆਂ ਜਾਂਦੀਆਂ ਮੀਟਿੰਗਾਂ ਦੌਰਾਨ ਅਪਣਾਈ ਜਾ ਰਹੀ ਤਰਕਹੀਣ ਪਹੁੰਚ ਦੇਸ਼ ਦੇ ਵਡੇਰੇ ਹਿੱਤਾਂ ਲਈ ਬਹੁਤ ਹੀ ਹਾਨੀਕਾਰਕ ਹੈ |ਉਨ੍ਹਾਂ ਕਿਹਾ ਕਿਸਾਨਾਂ ਦੇ ਪੁਰਅਮਨ ਘੋਲ ਨੂੰ ਬਦਨਾਮ ਕਰਨ ਲਈ ਸਰਕਾਰ ਵੱਲੋਂ ਹੁਣ ਤੱਕ ਵਰਤੇ ਗਏ ਸਾਰੇ ਹੱਥਕੰਡੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ |ਹੁਣ ਸਰਕਾਰ ਕਿਸਾਨਾਂ ਨੂੰ ਡਰਾਉਣ ਧਮਕਾਉਣ ਤੇ ਜਬਰ ਰਾਹੀਂ ਦਬਾਉਣ ਉਪਰ ਉਤਾਰੂ ਹੋਈ ਦਿਖਾਈ ਦਿੰਦੀ ਹੈ| ਸਰਕਾਰ ਦੀ ਇਹ ਗੈਰ ਜਮਹੂਰੀ ਤੇ ਹੈਂਕੜ ਵਾਲੀ ਪਹੁੰਚ ਵੀ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਵੇਗੀ ਅਤੇ ਕਿਸਾਨ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ ਇਸ ਸਮੇਂ ਸਰਵ ਸਾਥੀ ਗੁਰਮੇਸ਼ ਸਿੰਘ, ਮਾਸਟਰ ਹਰਕਮਲ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ, ਕਮਲਜੀਤ ਸਿੰਘ ਰਾਜਪੁਰ ਭਾਈਆਂ ,ਕਾਮਰੇਡ ਗੰਗਾ ਪ੍ਰਸਾਦ ,ਕਾਮਰੇਡ ਗੁਰਮੀਤ ਸਿੰਘ ,ਸੰਤੋਖ ਸਿੰਘ ਭੀਲੋਵਾਲ ,ਮਲਕੀਅਤ ਸਿੰਘ ,ਹਰਭਜਨ ਸਿੰਘ ਕੱਕੋਂ ,ਬਲਰਾਜ ਸਿੰਘ ਬੈਂਸ ,ਭੁਪਿੰਦਰ ਸਿੰਘ ਗਿੱਲ ,ਬਿਮਲਾ ਦੇਵੀ , ਸੰਤੋਸ਼ ਕੌਰ ਡਾ ਸੁਖਦੇਵ ਸਿੰਘ ਢਿੱਲੋਂ ਮਲਕੀਤ ਸਿੰਘ ਸਲੇਮਪੁਰ ਧਨਪਤ , ਰਾਕੇਸ਼ ਕੁਮਾਰ ਬਬਲੀ, ਰਾਮ ਲੁਭਾਇਆ, ਚੰਦਨਦੀਪ ਸਿੰਘ, ਮਨੀ ਸੈਣੀ, ਰਮੇਸ਼ ਕੁਮਾਰ ਬਜਵਾੜਾ , ਕੋਮਲ ਸੈਣੀ, ਅਮਿਤ ਸੈਣੀ, ਨਵਜੀਤ ਸੈਣੀ, ਮਨੀਸ਼ ਸੈਣੀ , ਜਤਿੰਦਰ ਤੇ ਅਮਨ ਆਦਿ ਹਾਜ਼ਰ ਸਨ|

Comments
Post a Comment