ਕਾਂਗਰਸੀ ਉਮੀਦਵਾਰ ਬਲਜੀਤ ਕੌਰ ਦੇ ਹੱਕ ਵਿੱਚ ਸਮਰਥਕਾਂ ਵੱਲੋਂ ਚੋਣ ਪ੍ਰਚਾਰ||

 ਮੋਹਾਲੀ, 25 ਜਨਵਰੀ ( ਰਿਤਿਸ਼੍ ਕੁਮਾਰ): 

ਨਗਰ ਨਿਗਮ ਚੋਣਾਂ ਦੇ ਲਈ ਵਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਬਲਜੀਤ ਕੌਰ ਦੇ ਵੱਡੀ ਗਿਣਤੀ ਵਿੱਚ ਸਮਰਥਕਾਂ ਵੱਲੋਂ ਅੱਜ ਉਨ੍ਹਾਂ ਦੇ ਲਈ ਚੋਣ ਪ੍ਰਚਾਰ ਕੀਤਾ।

ਵਾਰਡ ਨਿਵਾਸੀਆਂ ਅਮਰੀਕ ਸਿੰਘ, ਬਲਬੀਰ ਸਿੰਘ, ਪਿਆਰਾ ਸਿੰਘ, ਕਰਮਜੀਤ ਕੌਰ, ਸੁਦਰਸ਼ਨ ਜੈਨ, ਵਿਜੇ ਸ਼ੰਕਰ, ਤਰਸੇਮ ਸਿੰਘ ਆਦਿ ਨੇ ਘਰੋ ਘਰੀ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਕੰਮਾਂ ਬਾਰੇ ਜ਼ਿਕਰ ਕੀਤਾ ਅਤੇ ਦੱਸਿਆ ਕਿ ਬੀਬੀ ਬਲਜੀਤ ਕੌਰ ਪਡ਼੍ਹੇ ਲਿਖੇ, ਸੂਝਵਾਨ ਅਤੇ ਮਿਲਣਸਾਰ ਸੁਭਾਅ ਦੇ ਹਨ ਅਤੇ ਆਪਣੇ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਪ੍ਰਤੀ ਚੰਗੀ ਸੋਚ ਦੇ ਮਾਲਿਕ ਵੀ ਹਨ। ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਸ਼ਖਸੀਅਤ ਦੇ ਮੱਦੇਨਜ਼ਰ ਪਾਰਟੀ ਦੀ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਵਾਰਡ ਨੰਬਰ 7 ਦੀ ਬਿਹਤਰੀ ਲਈ ਵਧੀਆ ਕੰਮ ਕਰਵਾਉਣ ਲਈ ਬੀਬੀ ਬਲਜੀਤ ਕੌਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਉਮੀਦਵਾਰ ਬੀਬੀ ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਲਈ ਆਪਣੇ ਵਾਰਡ ਦਾ ਇੱਕ-ਇੱਕ ਵੋਟਰ ਸਤਿਕਾਰਯੋਗ ਹੈ ਅਤੇ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਤੋਂ ਉਨ੍ਹਾਂ ਨੂੰ ਖੁਸ਼ੀ ਮਿਲ ਰਹੀ ਹੈ। ਉਨ੍ਹਾਂ ਕਿਹਾ ਨਿਗਮ ਚੋਣਾਂ ਵਿੱਚ ਉਹ ਆਪਣੀ ਜਿੱਤ ਉਪਰੰਤ ਆਪਣੇ ਵਾਰਡ ਵਿੱਚ ਵਧੀਆ ਢੰਗ ਨਾਲ ਵਿਕਾਸ ਕਾਰਜ ਕਰਵਾਉਣ ਅਤੇ ਹਰ ਵਾਰਡ ਵਾਸੀ ਦੀ ਸਮੱਸਿਆ ਦਾ ਧਿਆਨ ਰੱਖਣ ਦਾ ਵਾਅਦਾ ਕਰਦੇ ਹਨ।

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन