ਕਿਸਾਨ ਸੰਯੁਕਤ ਮੋਰਚਾ ਅਤੇ ਸਾਂਝਾ ਫਰੰਟ ਵੱਲੋਂ ਐਸਐਸਪੀ ਦਫਤਰ ਦਾ ਕਿੱਟਾ ਘਿਰਾਵ੍,ਐਸਐਸਪੀ ਵਲੋਂ ਐਸਆਈਟੀ ਕੀਤੀ ਗਠਿਤ!
ਹੁਸ਼ਿਆਰਪੁਰ,04 ਜਨਵਰੀ 2020:
ਰਿਪੋਰਟ ਰਾਜ ਥਾਪਰ :
ਅੱਜ ਕਿਸਾਨ ਸੰਯੁਕਤ ਮੋਰਚਾ ਅਤੇ ਸਿੱਖ, ਮੁਸਲਿਮ ਦਲਿਤ, ਈਸਾਈ ਸਾਂਝਾ ਫਰੰਟ ਦੀ ਅਗਵਾਈ ਵਿੱਚ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਐਮ ਐਲ ਏ ਤੀਕਸ਼ਣ ਸੂਦ ਵੱਲੋ ਕਿ ਕਿਸਾਨ ਦਿੱਲੀ ਪਿਕਨਿਕ ਮਨਾਉਣ, ਕਿਸਾਨਾਂ ਨੂੰ ਐਕਟਾ ਬਾਰੇ ਪਤਾ ਕੁਝ ਨਹੀਂ ਹੈ ਦੇ ਦਿੱਤੇ ਵਿਵਾਦਿਤ ਬਿਆਨ ਦੇ ਰੋਸ ਵਜੋਂ ਨੌਜਵਾਨਾਂ ਵੱਲੋ ਓਸਦੇ ਘਰ ਦੇ ਅੰਦਰ ਗੋਹੇ ਦੀ ਟਰਾਲੀ ਨੂੰ ਢੇਰੀ ਕਰਨ ਨੂੰ ਲੈ ਕੇ ਪੁਲੀਸ ਵੱਲੋ ਦਰਜ ਕੀਤੇ ਪਰਚੇ ਨੂੰ ਰੱਦ ਕਰਾਉਣ ਅਤੇ ਤੀਕਸ਼ਨ ਸੂਦ ਤੇ ਉਸਦੇ ਸਾਥੀਆਂ ਖਿਲਾਫ ਪਰਚਾ ਦਰਜ਼ ਕਰਨ ਦੀ ਮੰਗ ਨੂੰ ਲੈ ਕੇ ਸੈਕਟਰੀਏਟ ਦਾ ਹਜ਼ਾਰਾਂ ਕਿਸਾਨ ਮਜ਼ਦੂਰ ਨੇ ਘਿਰਾਓ ਕੀਤਾ ਅਤੇ ਝੂਠੇ ਪਰਚੇ ਨੂੰ ਰੱਦ ਕਰੋ, ਅਤੇ ਭਾਜਪਾ ਆਗੂ ਤੀਕਸ਼ਨ ਸੂਦ ਅਤੇ ਉਸਦੇ ਸਾਥੀਆਂ ਖਿਲਾਫ ਪਰਚੇ ਦਰਜ ਕਰੋ ਦੇ ਨਾਅਰੇ ਲਾ ਰਹੇ ਸਨ|
ਇਸ ਮੌਕੇ ਜਥੇਬੰਧੀਆਂ ਦੇ ਨੇਤਾਵਾਂ ਦੀ ਬਣੀ 15ਮੈਂਬਰੀ ਕਮੇਟੀ ਦੇ ਆਗੂ ਸਤਨਾਮ ਸਿੰਘ ਸਾਹਨੀ ਭਾਰਤੀ ਕਿਸਾਨ ਯੂਨੀਅਨ, ਗੁਰਮੇਸ਼ ਸਿੰਘ ਕੁੱਲ ਹਿੰਦ ਕਿਸਾਨ ਸਭਾ,ਸਿੰਗਾਰਾ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆ,ਲਾਰੈਂਸਚੌਧਰੀ ਸਾਂਝਾ ਫਰੰਟ, ਗੁਰਨਾਮ ਸਿੰਘ ਸਿੰਗੜੀਵਾਲਾ, ਅਮਰਜੀਤ ਸਿੰਘ ਰੜਾ, ਪ੍ਰਿਤਪਾਲ ਸਿੰਘ ਦੋਆਬਾ ਕਿਸਾਨ ਕਮੇਟੀ, ਗੁਰਪ੍ਰੀਤ ਸਿੰਘ ਗੰਨਾ ਸੰਘਰਸ਼ ਕਮੇਟੀ, ਗੰਗਾ ਪ੍ਰਸ਼ਾਦ ਲੋਕ ਨਿਰਮਾਣ ਯੂਨੀਅਨ ਸੁਰਜੀਤ ਸਿੰਘ ਕੰਢੀ ਸੰਘਰਸ਼ ਕਿਸਾਨ ਕਮੇਟੀ, ਪਰਮਜੀਤ ਸਿੰਘ ਸਿੱਖ ਯੂਥ ਆਫ ਪੰਜਾਬ,ਸਰਪੰਚ ਗੁਰਮਿੰਦਰ ਸਿੰਘ, ਜਸਬੀਰ ਸਿੰਘ ਆਦਿ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਭਾਜਪਾ ਨੇਤਾਵਾਂ ਨੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ 50ਤੋਂ ਵੱਧ ਕਿਸਾਨਾਂ ਨੂੰ ਇੱਕ ਵਾਰ ਵੀ ਸ਼ਰਧਾਂਜਲੀ ਨਹੀਂ ਦਿੱਤੀ ਬਲਕਿ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਅਤੇ ਉਸਨੂੰ ਸਾਬੋਤਾਜ ਕਰਨ ਦੀਆਂ ਘਿਨਾਉਣੀਆਂ ਸਾਜਿਸ਼ਾਂ ਨੂੰ ਘੜ ਰਹੀ ਹੈ ਜਿਸ ਨੂੰ ਦੇਸ਼ ਵਾਸੀ ਅਤੇ ਪੰਜਾਬੀ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ |
ਉਹਨਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਸੰਘਰਸ਼ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀ ਕੇਂਦਰ ਸਰਕਾਰ ਨਾਲ ਹੈ ਜੇਕਰ ਪੰਜਾਬ ਭਾਜਪਾ ਨੇਤਾਵਾਂ ਦਾ ਕਿਸਾਨਾਂ ਅਤੇ ਮਜਦੂਰਾਂ ਨਾਲ ਰੱਤੀ ਭਰ ਵੀ ਮੋਹ ਹੈ ਤਾਂ ਉਹ ਕੇਂਦਰ ਸਰਕਾਰ ਨੂੰ ਬਿੱਲ ਰੱਦ ਕਰਨ ਲਈ ਕਹਿਣ ਪੰਜਾਬ ਵਿੱਚ ਮਾਹੌਲ ਖਰਾਬ ਨਾ ਕਰਨ ਉਹਨਾਂ ਕਿਹਾ ਕਿ ਜੇਕਰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਤਾਂ ਉਸਦੇ ਲਈ ਪੰਜਾਬ ਭਾਜਪਾ ਜਿੰਮੇਵਾਰ ਹੋਵੇਗੀ ਨਾ ਕਿ ਕੋਈ ਹੋਰ ਪੁਲਿਸ ਪ੍ਰਸਾਸ਼ਨ ਵੱਲੋਂ ਕਮੇਟੀ ਦੇ ਨੇਤਾਵਾਂ ਨੂੰ ਗੱਲਬਾਤ ਲਈ ਬੁਲਾਉਣ ਤੇ ਐਸ ਐਸ ਪੀ ਹੁਸ਼ਿਆਰਪੁਰ ਨਾਲ ਹੋਈ ਮੀਟਿੰਗ ਦੌਰਾਨ ਦਿੱਤੇ ਮੰਗ ਪੱਤਰ ਦੀਆ ਮੰਗਾ ਨੂੰ ਪ੍ਰਵਾਨ ਕਰ ਲਿਆ ਗਿਆ ਜਿਸ ਉਪਰੰਤ ਧਰਨੇ ਵਾਲੀ ਜਗ੍ਹਾ ਤੇ ਆ ਕੇ ਪੁਲਿਸ ਅਧਿਕਾਰੀ ਨੇ ਸੰਗਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਨੇਤਾਵਾਂ ਵਲੋਂ ਪੇਸ਼ ਮੰਗਾ ਪ੍ਰਸਾਸ਼ਨ ਨੇ ਪਰਵਾਨ ਕਰ ਲਈਆਂ ਹਨ ਜਿਸਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ ਇਸ ਮੌਕੇ ਅਮਰਜੀਤ ਸਿੰਘ ਰੜਾ ਗੁਰਪਾਲ ਸਿੰਘ ਪਾਲਾ ਮੌਲੀ ਕੁਲਦੀਪ ਸਿੰਘ ਰਾਏਪੁਰ ਬਲਜੀਤ ਸਿੰਘ ਹਰਦਾਸਪੁਰ ਅਧਿਆਪਕ ਆਗੂ ਅਜੀਬ ਦਿਵੇਦੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਸੰਦੀਪ ਸੀਕਰੀ ਕਰਨੈਲ ਸਿੰਘ ਲਵਲੀ ਕਾਮਰੇਡ ਗੁਰਮੀਤ ਸਿੰਘ ਕਮਲਜੀਤ ਸਿੰਘ ਰਾਜਪੁਰ ਭਾਈਆਂ ਪ੍ਰਿਥੀਪਾਲ ਸਿੰਘ ਲਾਲੋਵਾਲ ਭੁਪਿੰਦਰ ਸਿੰਘ ਭੂੰਗਾ ਸੰਤੋਖ ਸਿੰਘ ਲੱਖਪੁਰ ਹੈਪੀ ਢੱਕੋਵਾਲ,ਅਮਰਜੀਤ ਸਿੰਘ ਕੁਰਾਲਾ,ਪਰਦੀਪ ਸਿੰਘ ਮੂਨਕ ਸੁਖਵਿੰਦਰ ਸਿੰਘ ਮੂਨਕ, ਵਿਕਾਸ ਹੰਸ ਹਰਵਿੰਦਰ ਹੀਰਾ, ਚਰਨ ਵਰਿੰਦਰ ਸਿੰਘ, ਲਾਭ ਸਿੰਘ ਨਸਰਾਲਾ, ਮੌਲਵੀ ਖ਼ਲੀਲ ਅਹਿਮਦ, ਦਾਨਿਸ਼ ਕੁਰੈਸ਼ੀ, ਕਰਨੈਲ ਸਿੰਘ ਲਵਲੀ, ਕਸ਼ਮੀਰ ਬਿੱਲਾ ਆਦਿ ਹਾਜ਼ਿਰ ਸਨ।



Comments
Post a Comment