ਦਿੱਲੀ ਕਿਸਾਨ ਮੋਰਚੇ ਦੇ ਸਮਰਥਨ ਵਿਚ ਹੁਸ਼ਿਆਰਪੁਰ ਵਿਖੇ ਭਾਰੀ ਟਰੈਕਟਰ ਮਾਰਚ

 

ਹੁਸ਼ਿਆਰਪੁਰ 7 ਜਨਵਰੀ 2021:

 ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਆਪਣੀਆਂ ਸਹਿਯੋਗੀ ਕਿਸਾਨ  ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਇਕ ਭਾਰੀ ਟਰੈਕਟਰ ਮਾਰਚ ਸੋਹਣ ਸਿੰਘ ਸਾਹਰੀ ਪ੍ਰਧਾਨ ਬੀ ਕੇ ਯੂ ਗੁਰਬਖ਼ਸ਼ ਸਿੰਘ ਬਖਸ਼ਾ ਨਸਰਾਲਾ ਤਰਸੇਮ ਸਿੰਘ ਸੇਮੀ ਮੇਘੋਵਾਲ ਸੁਖਵਿੰਦਰ ਸਿੰਘ ਖਾਨਪੁਰ ਰਣਜੀਤ ਸਿੰਘ ਨਸਰਾਲਾ ਭੁਪਿੰਦਰ ਸਿੰਘ ਭਿੰਦਾ ਸਿੰਘ ਹਰਤਾਜ ਸਿੰਘ ਰਾਜੂ ਵ ਚੋਮੋ ਇਕਬਾਲ ਸਿੰਘ ਚੋਮੋ ਦੀ ਅਗਵਾਈ ਹੇਠ ਬੜੇ ਜੋਸ਼ੋ ਖਰੋਸ਼ ਨਾਲ ਕੱਢਿਆ ਗਿਆ ਜੋ ਕੇ ਨਸਰਾਲਾ ਤੋਂ ਹੁੰਦਾ ਹੋਇਆ ਹੁਸ਼ਿਆਰਪੁਰ ਦੇ ਵੱਖ ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਇਹ ਮਾਰਚ ਗੌਰਮਿੰਟ ਕਾਲਜ ਚੌਂਕ ਤੋਂ ਫ਼ਗਵਾੜਾ ਰੋਡ  ਰਹਾਣਾ ਤੋਂ ਹੋ ਕੇ ਪਧਿਆਣਾ ਵਿਖੇ ਸਮਾਪਤ ਹੋਇਆ

 ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਗੁਰਨਾਮ ਸਿੰਘ ਸਿੰਗੜੀਵਾਲਾ ਤੇ ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਸਾਹਰੀ ਨੇ ਸਾਂਝੇ ਤੌਰ ਤੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜੋ ਦਿੱਲੀ ਵਿਖੇ ਧਰਨਾ ਚੱਲ ਰਿਹਾ ਹੈ ਉਸ ਦੇ ਸਮਰਥਨ ਵਿਚ ਅੱਜ ਇਕ ਭਾਰੀ ਟਰੈਕਟਰ ਮਾਰਚ ਕਿਸਾਨ ਵੀਰਾਂ ਦੇ ਸਹਿਯੋਗ ਨਾਲ ਕੱਢਿਆ ਗਿਆ ਇਹ ਟਰੈਕਟਰ ਮਾਰਚ ਦਿੱਲੀ ਹਕੂਮਤ ਨੂੰ ਟ੍ਰੇਲਰ ਦੇ ਤੌਰ ਤੇ ਹੈ ਕਿਉਂਕਿ ਜੋ ਕਿਸਾਨ ਜਥੇਬੰਦੀਆਂ ਵੱਲੋਂ ਛੱਬੀ ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਉਸ ਦੀ ਤਿਆਰੀ ਵਜੋਂ ਹੈ ਇਸ ਮੌਕੇ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਜੇਕਰ ਮੋਦੀ ਹਕੂਮਤ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਇਸੇ ਤਰੀਕੇ ਦੇ ਨਾਲ ਮੋਦੀ ਹਕੂਮਤ ਦਾ ਜ਼ੋਰਦਾਰ  ਢੰਗ ਨਾਲ ਵਿਰੋਧ ਜਾਰੀ ਰਹੇਗਾ ਇਸ ਸਮੇਂ ਵਿਸ਼ੇਸ਼ ਤੌਰ ਤੇ  ਨਰੰਜਨ ਸਿੰਘ ਡਰੋਲੀ ਅਮਰਜੀਤ ਸਿੰਘ ਪਧਿਆਣਾ ਅਜੀਤ ਸਿੰਘ ਮੇਘੋਵਾਲ ਕੁਲਵਿੰਦਰ ਸਿੰਘ ਮੇਘੋਵਾਲ ਚਰਨ ਵਰਿੰਦਰ ਸਿੰਘ ਸਿੰਗੜੀਵਾਲਾ ਬਲਜੀਤ ਸਿੰਘ ਮੇਘੋਵਾਲ  ਗੁਰਪਾਲ ਸਿੰਘ ਪਾਲਾ ਸਰਪੰਚ ਸਾਹਰੀ ਗੁਰਪ੍ਰੀਤ ਗੋਪੀ ਸੈਨਪੁਰ ਹਰਜੀਤ ਸਿੰਘ ਜੀਤਾ ਨਸਰਾਲਾ ਪਰਮਜੀਤ ਸਿੰਘ ਮਨਾਇਆ ਕਿਸ਼ਨ ਸਿੰਘ ਗੜੁਲੀ ਗੁਰਿੰਦਰ ਸਿੰਘ ਸਿੰਗੜੀਵਾਲਾ ਕੁਲਵਿੰਦਰ ਸਿੰਘ ਬਘੇਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰਾਂ ਸਮੇਤ ਹਾਜ਼ਰ ਸਨ

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन