ਕੇਂਦਰ ਸਰਕਾਰ ਆਪਣੀ ਹੱਠ ਧਰਮੀ ਛੱਡ ਕੇ ਖੇਤੀ ਸੰਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰੇ |
ਹੁਸ਼ਿਆਰਪੁਰ 9 ਜਨਵਰੀ 2021:
ਰਿਪੋਰਟ ਰਿਤਿਸ਼੍ ਕੁਮਾਰ :
ਜਿਓ ਰਿਲਾਇੰਸ ਦਫਤਰਾਂ ਸਾਹਮਣੇ ਨੇੜੇ ਜ਼ਿਲ੍ਹਾ ਕੰਪਲੈਕਸ ਹੁਸ਼ਿਆਰਪੁਰ ਵਿਖੇ ਚੱਲ ਰਿਹਾ ਦਿਨ ਰਾਤ ਦਾ ਧਰਨਾ ਅੱਜ 60 ਵੇੰ ਦਿਨ ਵਿਚ ਦਾਖ਼ਲ ਹੋ ਗਿਆ| ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਕੀਤੀ ਗਈ |ਅੱਠਵੇਂ ਗੇੜ ਦੀ ਗੱਲਬਾਤ ਦੌਰਾਨ ਆਪਣੀ ਹੱਠਧਰਮੀ ਨੂੰ ਅਪਣਾ ਛੱਡਣਾ ਦੇਸ਼ ਦੇ ਸੂਝਵਾਨ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕੇ ਕੇਂਦਰ ਦੀ ਮੋਦੀ ਸਰਕਾਰ ਕਿਸੇ ਗਹਿਰੀ ਸਾਜ਼ਿਸ਼ ਅਧੀਨ ਕਿਸਾਨਾਂ ਦੇ ਪੁਰਅਮਨ ਚੱਲ ਰਹੇ ਸੰਘਰਸ਼ ਨੂੰ ਲਮਕਾ ਕੇ ਹਾਲਾਤਾਂ ਨੂੰ ਵਿਗਾੜਨ ਦੀ ਨੀਅਤ ਰੱਖਦੀ ਹੈ ਜਿਸ ਦਾ ਖਾਮਿਆਜ਼ਾ ਬੀਜੇਪੀ ਸਰਕਾਰ ਤਾਂ ਭੁਗਤੇਗੀ ਹੀ ਤੇ ਉਸ ਦੇ ਹੱਠ ਕਾਰਨ ਦੇਸ਼ ਨੂੰ ਵੱਡੀ ਕੀਮਤ ਤਾਰਨੀ ਪੈ ਸਕਦੀ ਹੈ |ਧਰਨਾਕਾਰੀਆਂ ਨੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਉਹ ਧਰਾਤਲੀ ਸਚਾਈਆਂ ਨੂੰ ਸਮਝ ਕੇ ਖੇਤੀ ਸੰਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰੇ ਅਤੇ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਖੇਤੀ ਜਿਣਸਾਂ ਲਈ ਘੱਟੋ ਘੱਟ ਸਹਾਇਕ ਕੀਮਤ ਸੰਬੰਧੀ ਕਾਨੂੰਨ ਬਣਾਵੇ|
ਇਸ ਸਮੇਂ ਸਰਵ ਸਾਥੀ ਗੁਰਮੇਸ਼ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ,ਕਮਲਜੀਤ ਸਿੰਘ ਰਾਜਪੁਰ ਭਾਈਆਂ,ਕਾਮਰੇਡ ਗੰਗਾ ਪ੍ਰਸਾਦ ,ਕਾਮਰੇਡ ਗੁਰਮੀਤ ਸਿੰਘ, ਸੰਤੋਖ ਸਿੰਘ ਭੀਲੋਵਾਲ ,ਮਲਕੀਅਤ ਸਿੰਘ ,ਹਰਭਜਨ ਸਿੰਘ ਕੱਕੋਂ, ਬਲਰਾਜ ਸਿੰਘ ਬੈਂਸ ,ਭੁਪਿੰਦਰ ਸਿੰਘ ਗਿੱਲ ,ਗੁਰਬਖਸ਼ ਸਿੰਘ ਸੂਸ, ਅਮਿਤ ਸੈਣੀ ,ਨਵਜੀਤ ਸੈਣੀ ,ਮਨੀਸ਼ ਸੈਣੀ ,ਸਿਕੰਦਰ ਸਿੰਘ ਹੁੱਕਡ਼ਾਂ ,ਹਰਬੰਸ ਸਿੰਘ ,ਕਮਲ ਜਤਿੰਦਰ ਤੇ ਅਮਨ ਆਦਿ ਹਾਜ਼ਰ ਸਨ|

Comments
Post a Comment