ਵਾਰਡ ਨੰਬਰ 34 ਤੋਂ ਗੁਰਮੀਤ ਸਿੰਘ ਸ਼ਾਮਪੁਰ ਨੇ ਕੀਤੀ ਚੁਣਾਵੀ ਮੁਹਿੰਮ ਤੇਜ਼ |

ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਸ ਚਰਨਜੀਤ ਸਿੰਘ ਬਰਾੜ  ਨੇ ਗੁਰਮੀਤ ਸਿੰਘ ਸ਼ਾਮਪੁਰ ਦੇ ਵਾਰਡ ਵਾਸੀਆਂ ਵਿਚ ਭਰਿਆ ਜੋਸ਼ |

ਮੁਹਾਲੀ 8 ਫਰਬਰੀ (ਜੋਤੀ ਸਿੰਗਲਾ) :

ਵਾਰਡ ਨੰਬਰ 34 ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਸ਼ਾਮਪੁਰ ਵੱਲੋਂ ਚੋਣ ਮੁਹਿੰਮ ਤੇਜ਼ ਕਰਦੇ ਹਾਂ ਲੋਕਾਂ ਦੇ ਘਰ ਘਰ ਪਹੁੰਚ ਕੀਤੀ ਜਾ ਰਹੀ ਹੈ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਚਰਨਜੀਤ ਸਿੰਘ ਬਰਾੜ ਓ ਐਸ ਡੀ ਸਾਬਕਾ ਡਿਪਟੀ ਸੀ ਐਮ ਸੁਖਬੀਰ ਸਿੰਘ ਬਾਦਲ  ਦੇ ਨਾਲ ਕਈ ਹੋਰ ਸੀਨੀਅਰ ਆਗੂਆਂ ਵੱਲੋਂ ਮਹਲੇ ਵਾਰ ਮੀਟਿੰਗਾਂ ਕਰਕੇ ਵਾਰਡ ਨਿਵਾਸੀਆਂ ਵਿਚ ਨਵਾਂ ਜੋਸ਼ ਭਰਿਆ ਗਿਆ। ਅੱਜ ਮੁੰਡੀ ਕੰਪਲੈਕਸ ਦੇ ਲੋਕਾਂ ਨਾਲ ਰੱਖੀ ਗਈ ਮੀਟਿੰਗ ਵਿਚ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਮੁਹਾਲੀ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਦੇਣ ਹੈ ਉਨ੍ਹਾਂ ਕਿਹਾ ਮੁਹਾਲੀ ਵਿੱਚ ਲੱਗੇ ਓਪਨ ਏਅਰ ਜਿਮਾਂ ਦਾ  ਖਾਖਾ ਸੱਭ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਹੀ ਲਿਆਂਦਾ ਗਿਆ ਸੀ। ਇਸਦੇ ਨਾਲ ਹੀ ਮੁਹਾਲੀ ਸ਼ਹਿਰ ਨੂੰ ਵਰਡ ਵਿੱਚ ਪਹਿਚਾਉਣ ਦਬਾਉਣ ਵਾਲਾ ਇੰਟਰਨੈਸ਼ਨਲ ਏਅਰਪੋਰਟ ਜਿਸ ਦਾ ਅੱਜ ਆਪਾਂ ਸਾਰੇ ਅਨੰਦ ਮਾਣ ਰਹੇ ਹਾਂ ਵੀ ਅਕਾਲੀ ਦਲ ਵੱਲੋਂ ਜੀ ਬਣਵਾਇਆ ਗਿਆ ਸੀ। ਵਿਧਾਇਕ ਚੰਦੂਮਾਜਰਾ ਨੇ ਕਿਹਾ ਗੁਰਮੀਤ ਸਿੰਘ ਸ਼ਾਮਪੁਰ  ਪਿਛਲੇ ਲੰਬੇ ਸਮੇਂ ਤੋਂ ਇਸ ਵਾਰਡ ਵਿਚ ਕੰਮ ਕਰ ਰਹੇ ਹਨ ਅਤੇ ਵਾਰਡ ਨਿਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਵਾਉਂਦੇ ਰਹੇ ਹਨ, ਜਦ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਤੋਂ ਲੋਕਾਂ ਦਾ ਵਿਸਵਾਸ਼ ਉੱਠ ਚੁੱਕਿਆ ਹੈ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਵੱਲੋਂ ਜੌ ਵਾਅਦੇ ਲੋਕਾਂ ਨਾਲ ਆਪਣੇ ਚੋਣ ਮੈਨੀਫੈਸਟੋ ਦੌਰਾਨ ਕੀਤੇ ਸਨ ਉਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਸ਼ਾਮਪੁਰ ਨੇ ਕਿਹਾ ਤੇ ਉਹ ਇਸ ਵਾਰਡ ਦੇ ਵਾਸੀ ਹਨ ਅਤੇ ਵਾਰਡ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਹਨ ਉਨ੍ਹਾਂ ਕਿਹਾ ਕਿ ਉਹ ਵਾਰਡ ਨਿਵਾਸੀਆਂ ਨੂੰ ਵਿਸ਼ਵਾਸ ਦਵਾਉਂਦੇ ਹਨ ਕਿ ਉਹ ਆਉਣ ਵਾਲੇ ਸਮੇਂ ਵਿੱਚ ਰਹਿ ਕੇ ਵਾਰਡ ਦਾ ਵਿਕਾਸ ਕਰਨਗੇ ਅਤੇ ਵਾਰਡ ਨੰਬਰ 34 ਤੋਂ ਸੀਟ ਜਿੱਤਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣਗੇ।

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन