ਵਾਰਡ ਨੰਬਰ 39 ਤੋਂ ਉਮੀਦਵਾਰ ਬੀਬੀ ਮਲਕੀਤ ਕੌਰ ਨੇ ਕੀਤਾ ਚੋਣ ਪ੍ਰਚਾਰ |
ਮੋਹਾਲੀ 11 ਫਰਵਰੀ(ਜੋਤੀ ਸਿੰਗਲਾ):
ਮੋਹਾਲੀ ਤੋਂ ਕਾਂਗਰਸ ਪਾਰਟੀ ਵਾਰਡ ਨੰਬਰ 39 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਮਲਕੀਤ ਕੌਰ ਨੂੰ ਵਾਰਡ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਿੰਡ ਮਟੌਰ ਤੋਂ ਚੋਣ ਲੜ ਰਹੀ ਸੀ੍ ਮਤੀ ਮਲਕੀਤ ਕੌਰ ਇਥੋਂ ਦੇ ਸਾਬਕਾ ਸਰਪੰਚ ਸ,ਅਮਰੀਕ ਸਿੰਘ ਦੇ ਅਸ਼ੀਰਵਾਦ ਨਾਲ ਚੋਣ ਲੜ ਰਹੇ ਹਨ। ਦੱਸ ਦਈਏ ਸਰਪੰਚ ਅਮਰੀਕ ਸਿੰਘ ਪਿੰਡ ਮਟੌਰ ਵਿੱਚ ਸ਼ਰੀਫ਼ ਅਤੇ ਇਮਾਨਦਾਰ ਵਿਅਕਤੀ ਦੇ ਤੌਰ ਤੇ ਪਹਿਚਾਣੇ ਜਾਂਦੇ ਹਨ ਜੋ ਮਟੌਰ ਨਿਵਾਸੀਆਂ ਦੇ ਪਰਿਵਾਰਾਂ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ ।ਜਿਨ੍ਹਾਂ ਦੀ ਪਿੰਡ ਮਟੌਰ ਦੇ ਹਰ ਵਰਗ ਵਿੱਚ ਵੱਡੀ ਪਕੜ ਹੈ। ਜਿਸ ਦਾ ਵੱਡਾ ਫਾਇਦਾ ਸੀ੍ ਮਤੀ ਮਲਕੀਤ ਕੌਰ ਨੂੰ ਮਿਲਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਗੱਲ ਕਰਦਿਆਂ ਸ੍ਰੀ ਮਤੀ ਮਲਕੀਤ ਕੌਰ ਨੇ ਦੱਸਿਆ ਕਿ ਉਹ ਕੈਬਨਿਟ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਵਿਕਾਸ ਦੇ ਨਾਂਅ ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੋਂਸਲਰਾਂ ਵੱਲੋਂ ਪਿੰਡ ਮਟੌਰ ਵਿੱਚ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ। ਜਿਸ ਨੂੰ ਦੇਖਦਿਆਂ ਹੋਇਆਂ ਇਸ ਵਾਰ ਮਟੌਰ ਨਿਵਾਸੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਫਤਵਾ ਦਿੰਦੀਆਂ ਉਨ੍ਹਾਂ ਨੂੰ ਵੱਡੇ ਮਾਰਜਨ ਨਾਲ ਜਿਤਾਉਣ ਦਾ ਮੰਨ ਬਣਾ ਚੁੱਕੇ ਹਨ।ਇਸ ਮੌਕੇ ਉਨ੍ਹਾਂ ਨਾਲ ਬਲਜਿੰਦਰ ਸਿੰਘ ਪੱਪੂ, ਮਲਕੀਤ ਮਟੌਰ, ਜੱਗੀ ਮਟੌਰ, ਦੇ ਨਾਲ ਕਈ ਹੋਰ ਮੋਹਤਬਰ ਨਿਵਾਸੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਮਹਿਲਾਵਾਂ ਹਾਜ਼ਰ ਸਨ।

Comments
Post a Comment