ਮੁਹਾਲੀ ਟੈਫ਼ਿਕ ਪੁਲਿਸ ਨੇ ਇਕ ਔਰਤ ਦਾ ਗੁੰਮ ਹੋਇਆ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।
ਮੁਹਾਲੀ,14 ਮਾਰਚ 2021:
ਬੁਰੇਓ ਰਿਪੋਰਟ :
ਮੁਹਾਲੀ ਟੈਫ਼ਿਕ ਪੁਲਿਸ ਨੇ ਇਕ ਔਰਤ ਦਾ ਗੁੰਮ ਹੋਇਆ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਪਰਸ ਵਿੱਚ 50 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਜ਼ਰੂਰੀ ਦਸਤਾਵੇਜ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਟ੍ਰੈਫ਼ਿਕ ਬਿਜੇਂਦਰ ਸਿੰਘ ਭਲਵਾਨ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਐਕਟਿਵਾ 'ਤੇ ਜਾ ਰਹੀ ਇਕ ਮਹਿਲਾ ਦਾ ਪਰਸ ਅਚਾਨਕ ਸੜਕ ਤੇ ਗਿਰ ਗਿਆ। ਅਚਾਨਕ ਉਨ੍ਹਾਂ ਦੀ ਨਿਗ੍ਹਾ ਪਰਸ ਤੇ ਪਈ ਤਾਂ ਉਨ੍ਹਾਂ ਪਰਸ ਚੁੱਕ ਲਿਆ। ਇਸ ਦੌਰਾਨ ਪਰਸ 'ਚ ਪਏ ਉਕਤ ਮਹਿਲਾ ਦੇ ਉਨ੍ਹਾਂ ਫੋਨ ਕਰਨ ਵਾਲੇ ਨੂੰ ਦੱਸਿਆ ਕਿ ਉਹ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਆ ਕੇ ਆਪਣਾ ਪਰਸ ਲਿਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਰਸ ਵਿਚ ਲਗਪਗ 50 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਜ਼ਰੂਰੀ ਦਸਤਾਵੇਜ ਸਨ, ਜੋ ਕਿ ਉਨ੍ਹਾਂ ਨੇ ਪਾਰਸ ਦੀ ਮਾਲਕ ਮਹਿਲਾ ਨੂੰ ਵਾਪਸ ਕਰ ਦਿੱਤੇ। ਮਹਿਲਾ ਨੇ ਵੀ ਪੁਲਿਸ ਦੀ ਈਮਾਨਦਾਰੀ ਦੀ ਤਰੀਫ ਕੀਤੀ ਅਤੇ ਪੁਲਿਸ ਮੁਲਾਜਮਾਂ ਦਾ ਧਨਵਾਦ ਵੀ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਮੁਹਿੰਦਰ ਸਿੰਘ ਜ਼ੋਨ-2 ਵੀ ਮੌਜੂਦ ਸਨ।

Comments
Post a Comment