ਭਗਵਾਨ ਵਾਲਮੀਕਿ ਧਰਮ ਰੱਖਿਆ ਸੰਮਤੀ ਦੀ ਮੀਟਿੰਗ ਘੰਟਾਘਰ ਵਾਲਮੀਕਿ ਜੰਜਘਰ ਵਿਖੇ ਪੰਜਾਬ ਪ੍ਰਧਾਨ ਵਿਕਾਸ ਹੰਸ ਦੀ ਪ੍ਰਧਾਨਗੀ ਹੇਠ ਹੋਈ।

ਹੋਸ਼ਿਆਰਪੁਰ,03 ਅਪ੍ਰੈਲ 2021:

ਰਿਪੋਰਟ ਰਿਤਿਸ਼੍ ਕੁਮਾਰ :

ਭਗਵਾਨ ਵਾਲਮੀਕਿ ਧਰਮ ਰੱਖਿਆ ਸੰਮਤੀ ਦੀ ਮੀਟਿੰਗ ਘੰਟਾਘਰ ਵਾਲਮੀਕਿ ਜੰਜਘਰ ਵਿਖੇ ਪੰਜਾਬ ਪ੍ਰਧਾਨ ਵਿਕਾਸ ਹੰਸ ਦੀ ਪ੍ਰਧਾਨਗੀ ਹੇਠ ਹੋਈ। ਇਕੱਠੇ ਹੋਏ ਸੰਮਤੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ 14 ਅਪ੍ਰੈਲ ਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 12 ਅਪ੍ਰੈਲ ਨੂੰ ਜਾਗ੍ਰਿਤ ਰੈਲੀ ਕੱਢੀ ਜਾਵੇਗੀ।| ਜੋਂ ਸਕੂਟਰ ਅਤੇ ਮੋਟਰਸਾਈਕਲਾਂ ਤੇ ਰੌਸ਼ਨ ਗਰਾਊਂਡ ਤੋਂ ਸੁਰੂ ਹੋ ਕੇ ਅੰਬੇਡਕਰ ਚੌਂਕ, ਕਮਾਲਪੁਰ ਚੌਂਕ, ਭਗਵਾਨ ਵਾਲਮੀਕਿ ਚੋਂਕ, ਘੰਟਾਘਰ ਚੋਂਕ, ਸੈਸ਼ਨ ਚੋਂਕ, ਕਚਹਰੀਆਂ ਚੌਂਕ, ਸ਼ਹੀਦ ਭਗਤ ਸਿੰਘ ਚੌਂਕ ਤੋਂ ਹੁੰਦੇ ਹੋਏ ਮਿੰਨੀ ਸਕੱਤਰੇਤ ਬਾਬਾ ਸਾਹਿਬ ਜੀ ਦੇ ਮੂਰਤੀ ਅੱਗੇ ਫੁੱਲ ਅਰਪਿਤ ਕਰਕੇ ਸਮਾਪਤ ਕੀਤੀ ਜਾਵੇਗੀ। ਇਸ ਮੌਕੇ ਵਿਕਾਸ ਹੰਸ ਨੇ ਨੌਜਵਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਰੈਲੀ ਵਿਚ ਸ਼ਿਰਕਤ ਕਰਨ ਵਾਲੇ ਨੌਜਵਾਨ ਦੋ ਤੋਂ ਵੱਧ ਸਕੂਟਰ ਅਤੇ ਮੋਟਰਸਾਈਕਲਾਂ ਤੇ ਸਵਾਰ ਨਹੀਂ ਹੋਣਗੇ ਕਿਉਕਿ ਅਨੁਸਾਸ਼ਨ ਹੀ ਬਾਬਾ ਸਾਹਿਬ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਬਾਬਾ ਸਾਹਿਬ ਜੀ ਦੀ ਉੱਚ ਵਿੱਦਿਆ ਹਾਸਿਲ ਕਰਨਾ ਉਹਨਾਂ ਦੇ ਅਨੁਸਾਸ਼ਨ ਦੀ ਇੱਕ ਵੱਡੀ ਮਿਸਾਲ ਹੈ। ਇਸ ਮੌਕੇ ਵਿਪਨੇਸ਼ ਸੰਗਰ, ਕਿਸ਼ਨ ਲਾਲ ਨਾਹਰ, ਚੰਦਨ ਹੈਰੀ, ਮਨੂੰ ਹੰਸ, ਮੁਕੇਸ਼ ਰੱਤੀ,ਅਜੈ ਕੁਮਾਰ ਲਾਡੀ, ਮੁਨੀਸ਼ ਹੰਸ,ਸੰਭੂ, ਗੋਰੀ ਰਿਸ਼ੀ ਨਾਗਰ, ਨਿਪੁੰਨ ਸੰਗਰ ਆਦਿ ਸਾਮਿਲ ਹੋਏ|

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन