ਆਪ ਹੋਸ਼ਿਆਰਪੁਰ ਵਲੋਂ ਕੋਰੋਨਾ ਮਰੀਜ਼ਾਂ ਲਈ ਡਾਕਟਰ ਹੈਲਪਲਾਈਨ ਨੰ:7827275743 ਦੀ ਸ਼ੁਰੂਆਤ |

ਹੋਸ਼ਿਆਰਪੁਰ,27 ਮਈ 2021:

ਰਿਪੋਰਟ ਰਾਜ ਥਾਪਰ:

ਅੱਜ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਦੀ ਪ੍ਰੈੱਸ ਕਾਨਫ਼ਰੰਸ ਹੋਈ|ਜਿਸ ਦੀ ਅਗਵਾਈ ਡਾਕਟਰ ਵਿੰਗ ਦੇ ਪੰਜਾਬ ਪ੍ਰਧਾਨ ਡਾਕਟਰ ਰਵਜੋਤ ਅਤੇ ਸਟੇਟ ਜੁਆਇੰਟ ਸੈਕਟਰੀ ਬ੍ਰਹਮ ਸ਼ੰਕਰ ਜਿਮ੍ਪਾ ਨੇ ਕੀਤੀ |ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਵਿਭਾਗ ਦਿਨ ਬਦਿਨ ਡਿਗਦਾ ਜਾ ਰਿਹਾ ਹੈ |ਇਸ ਮਹਾਮਾਰੀ ਦੇ ਮੌਕੇ ਤੇ ਆਮ ਜਨਤਾ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਜਨਤਾ ਨੂੰ ਬੁਨਿਆਦੀ ਸਹੂਲਤਾਂ ਲੈਣ ਵਿੱਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ |ਜਿੱਥੇ ਕਿ ਕਾਂਗਰਸੀ ਨੇਤਾਵਾਂ ਨੂੰ ਲੋਕਾਂ ਦੀ ਸਿਹਤ ਦਾ ਫ਼ਿਕਰ ਘੱਟ ਤੇ ਆਪਣੀ ਕੁਰਸੀ ਦਾ ਫ਼ਿਕਰ ਜ਼ਿਆਦਾ ਹੈ, ਕਾਂਗਰਸੀ ਆਗੂ ਆਪਣੀ ਸਿਆਸੀ ਲੜਾਈ ਵਿਚ ਹੀ ਮਸ਼ਰੂਫ਼ ਹਨ |ਜਿੱਥੇ ਆਮ ਆਦਮੀ ਪਾਰਟੀ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੀ ਹੈ ਅਤੇ ਜਨਤਾ ਨੂੰ ਸੁਖ ਸੁਵਿਧਾਵਾਂ ਪਹੁੰਚਣ ਵਿੱਚ ਜਨਤਾ ਦੇ ਨਾਲ ਖੜੀ ਰਹਿੰਦੀ ਹੈ |ਇਸ ਮੌਕੇ ਤੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੈਡੀਕਲ ਵਿੰਗ ਵੱਲੋਂ ਇਕ ਵਿਸ਼ੇਸ਼ ਹੈਲਪਲਾਈਨ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਲੋਕ ਮੈਡੀਕਲ ਸੁਵਿਧਾਵਾਂ ਦਾ ਲਾਭ ਲੈ ਸਕਦੇ ਹਨ |ਇਸ ਮੌਕੇ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦਲੀਪ ਕੌਰ ਜਿਲ੍ਹਾ ਦਿਹਾਤੀ ਪ੍ਰਧਾਨ ਮੋਹਣ ਲਾਲ ਅਤੇ ਜ਼ਿਲ੍ਹਾ ਸਕੱਤਰ ਮੈਡਮ ਪਰਮਜੀਤ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹਰੇਕ ਹਲਕੇ ਵਿਚ ਔਕਸੀਜ਼ਨ ਚੈੱਕ ਸੈਂਟਰ ਖੋਲ੍ਹੇ ਜਾ ਰਹੇ ਹਨ, ਜਿੱਥੇ ਜਾ ਕੇ ਲੋਕ ਆਪਣੀ   ਔਕਸੀਜ਼ਨ ਚੈਕ ਕਰਵਾ ਸਕਦੇ ਹਨ ਅਤੇ ਪੰਜਾਬ ਦੇ ਲੋਕ ਸਹਾਇਤਾ ਨੰਬਰ 7827275743 ਤੇ ਕੌਲ ਕਰਕੇ ਕੋਰੋਨਾ ਅਤੇ ਬਲੈਕ ਫੁਨ੍ਗ੍ਸ੍ ਤੋਂ ਬਚਾਅ ਅਤੇ ਇਲਾਜ ਲਈ ਸਹਾਇਤਾ ਲੈ ਸਕਦੇ ਹਨ |ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਹੇਗੀ ਅਤੇ ਅਲਗ-ਅਲਗ ਮੁਹਿੰਮ ਚਲਾ ਕੇ ਜਨਤਾ ਦੀ ਸੇਵਾ ਕਰਦੀ ਰਹੇਗੀ | ਇਸ ਪ੍ਰੈੱਸ ਕਾਨਫਰੰਸ ਵਿੱਚ ਪਾਰਟੀ ਦੇ ਸਾਰੇ ਅਹੁਦੇਦਾਰ ਸਟੇਟ ਜੋਇੰਟ ਸੈਕਟਰੀ ਸੰਤੋਸ਼ ਸੈਣੀ,ਮਨਦੀਪ ਕੌਰ,ਵਪਾਰ ਵਿੰਗ ਪ੍ਰੈਜ਼ੀਡੈਂਟ ਜਸਪਾਲ ਚੇਚੀ ,ਲੀਗਲ ਵਿੰਗ ਦੇ ਇੰਚਾਰਜ ਅਮਰੀਕ ਸਿੰਘ ਰਵੀ ਸ਼ਰਮਾ ,ਨਿਰਮਲ ਸਿੰਘ ,ਪ੍ਰੋਫੈਸਰ ਇੰਚਾਰਜ ਲਵਦੀਪ ਸਿੰਘ ਆਦਿ ਸ਼ਾਮਲ ਸਨ|

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन