ਪੰਜਾਬ ਸੁਬਾਰਡੀਨੇਟ ਸਰਵਿਸ ਸਲੈਕਸ਼ਨ ਬੋਰਡ ਪਿਛਲੇ ਚਾਰ ਸਾਲਾਂ ਤੋਂ ਲਮਕਾ ਰਹੀ ਡਰਾਇਵਰਾਂ ਦੀ ਭਰਤੀ |

-ਸੈਂਕੜੇ ਪ੍ਰਿਖਿਆਰਥੀਆਂ ਦਾ ਭਵਿੱਖ ਦਾਅ ਉੱਤੇ ਲੱਗਿਆ

-ਪ੍ਰਿਖਿਆਰਥੀਆਂ ਵਲੋਂ ਪੰਜਾਬ ਸੁਬਾਰਡੀਨੇਟ ਸਰਵਿਸ ਸਲੈਕਸ਼ਨ ਬੋਰਡ ਨੂੰ 20 ਦਿਨਾਂ ਦਾ ਅਲਟੀਮੇਟਮ ਨਹੀਂ 'ਤੇ ਸੀਐਮ ਦੇ ਫਾਰਮ ਹਾਊਸ ਦਾ ਕਰਣਗੇ ਘੇਰਾਅ

ਐਸ. ਏ.ਐਸ. ਨਗਰ,4 ਮਈ 2021:

ਰਿਪੋਰਟ ਰਿਤਿਸ਼੍ ਕੁਮਾਰ:


 ਡਰਾਇਵਰਾਂ ਦੀ ਭਰਤੀ ਲਈ ਪੰਜਾਬ ਸੁਬਾਰਡੀਨੇਟ ਸਰਵਿਸ ਸਲੈਕਸ਼ਨ ਬੋਰਡ ਪਿਛਲੇ ਚਾਰ ਸਾਲਾਂ ਤੋਂ ਭਰਤੀ ਪ੍ਰਕਿਰਿਆ ਪੂਰੀ ਨਹੀਂ ਕਰ ਰਿਹਾ। ਇਸ ਭਰਤੀ ਨੂੰ ਵਿਭਾਗ ਵੱਲੋਂ ਵਾਰ-ਵਾਰ ਲਮਕਾਇਆ ਜਾ ਰਿਹਾ ਹੈ ਜਿਸ ਕਰਕੇ ਸੈਂਕੜੇ ਪ੍ਰਿਖਿਆਰਥੀਆਂ ਦਾ ਭਵਿੱਖ ਦਾਅ ਉੱਤੇ ਲੱਗਿਆ ਹੋਇਆ ਹੈ। ਵਾਰ-ਵਾਰ ਬੇਨਤੀ ਕਰਨ 'ਤੇ ਵੀ ਸਲੈਕਸ਼ਨ ਬੋਰਡ ਵਲੋਂ ਇਸ ਬਾਰੇ ਕੁੱਝ ਵੀ ਨਹੀਂ ਦੱਸਿਆ ਜਾ ਰਿਹਾ ਕਿ ਉਨ੍ਹਾਂ ਦੀ ਭਰਤੀ ਕਦੋਂ ਪੂਰੀ ਹੋਵੇਗੀ। ਆਪਣੀਆਂ ਮੰਗਾ ਨੂੰ ਮਨਵਾਉਣ ਲਈ ਆਹਤ ਹੋਏ ਪ੍ਰਿਖਿਆਰਥੀਆਂ ਵਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ । ਪ੍ਰਿਖਿਆਰਥੀਆਂ ਵਲੋਂ ਪੰਜਾਬ ਸਰਕਾਰ ਦੇ ਸਿਸਟਮ ਖਿਲਾਫ ਜਿੱਥੇ ਰੋਸ਼ ਕੱਢਿਆ ਗਿਆ ਉੱਥੇ ਉਨ੍ਹਾਂ ਨੂੰ 20 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਜੇਕਰ ਉਨ੍ਹਾਂ ਦੀ ਭਰਤੀ ਪ੍ਰਕ੍ਰਿਆ ਇਸ ਸਮੇਂ ਅਨੁਸਾਰ ਪੂਰੀ ਨਾ ਕੀਤੀ ਗਈ ਤਾਂ ਉਹ ਸੀਐਮ ਦੇ ਫਾਰਮ ਹਾਊਸ ਦਾ ਘੇਰਾਅ ਕਰਣਗੇ।

ਇਸ ਮੌਕੇ ਗੁਰਸੇਵਕ ਸਿੰਘ ਨੇ ਕਿਹਾ ਕਿ ਬੋਰਡ ਦੀ ਅਣਦੇਖੀ ਕਾਰਣ ਅੱਜ ਅਨੇਕਾਂ ਡਰਾਇਵਰ ਪਰੇਸ਼ਾਨੀ ਵਿੱਚ ਆਪਣੀ ਜੀਵਨ ਬਸਰ ਕਰਨ ਲਈ ਮਜਬੂਰ ਹਨ । ਉਨ੍ਹਾਂ  ਦੱਸਿਆ ਕਿ ਪੰਜਾਬ ਸੁਬਾਰਡੀਨੇਟ ਸਰਵਿਸ ਸਲੈਕਸ਼ਨ ਬੋਰਡ ਵਲੋਂ ਪੰਜਾਬ ਸਰਕਾਰ ਦੇ ਵੱਖ ਵੱਖ ਮਹਿਕਮੀਆਂ ਵਿੱਚ ਡਰਾਈਵਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਸਬੰਧੀ 5/ 2016 ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਅਤੇ ਤਕਰੀਬਨ ਢਾਈ ਸਾਲਾਂ ਬਾਅਦ 16 ਸਤੰਬਰ 2018 ਨੂੰ ਲਿਖਤੀ ਪੇਪਰ ਲਿਆ ਗਿਆ ਅਤੇ ਉਸ ਦਾ ਨਤੀਜਾ ਵੀ ਐਲਾਨ ਦਿੱਤਾ ਗਿਆ। ਪਰ ਨਤੀਜਾ ਐਲਾਨਣ ਤੋਂ ਬਾਅਦ ਮਹੀਨਾ ਮਾਰਚ/2020 ਵਿੱਚ ਮੈਰਿਟ ਅਨੁਸਾਰ ਉਮੀਦਵਾਰਾਂ ਦੇ ਸਰਟੀਫਿਕੇਟਾਂ ਅਤੇ ਡਰਾਈਵਿੰਗ ਲਾਈਸਿੰਸਾਂ ਆਦਿ ਦੀ ਚੈਕਿੰਗ ਲਈ ਕੌਂਸਲਿੰਗ ਕੀਤੀ ਗਈ ਸੀ ਅਤੇ ਬੋਰਡ ਵੱਲੋਂ ਵੱਖ-ਵੱਖ ਕੋਡਾਂ ਅਧੀਨ ਮੈਰਿਟ ਵਿੱਚ ਆਏ ਯੋਗ ਉਮੀਦਵਾਰਾਂ ਦਾ ਡਰਾਈਵਿੰਗ ਦਾ ਸਕੂਲ ਟੈਸਟ ਵੀ ਮਹੀਨਾ ਦਸੰਬਰ 2020 ਅਤੇ ਜਨਵਰੀ 2021 ਵਿੱਚ ਲਿਆ ਗਿਆ ਅਤੇ ਕੁੱਝ ਕੋਡਜ਼ ਦਾ ਸਕਿੱਲ ਟੈਸਟ ਅਜੇ ਵੀ ਨਹੀਂ ਲਿਆ ਗਿਆ। ਇਸ ਨਾਲ ਸੈਂਕੜੇ ਉਮੀਦਵਾਰਾਂ ਦਾ ਭੱਵਿਖ ਦਾਅ ਉੱਤੇ ਲੱਗਿਆ ਹੈ।  ਉਪਰੋਕਤ ਭਰਤੀ ਸਬੰਧੀ ਚੱਲ ਰਹੀ ਪ੍ਰਕਿਰਿਆ ਨੂੰ ਸਾਢੇ 4 ਸਾਲ ਤੋਂ ਵੱਧ ਸਮਾਂ ਹੋ ਜਾਣ ਕਾਰਨ ਉਮੀਦਵਾਰਾਂ ਵਿੱਚ ਮਾਯੂਸੀ ਪੈਦਾ ਹੋ ਰਹੀ ਹੈ । ਇਸ ਭਰਤੀ ਵਿੱਚ ਸ਼ਾਮਲ ਬਹੁਤ ਸਾਰੇ ਉਮੀਦਵਾਰ ਓਵਰਏਜ ਵੀ ਹੋ ਚੁੱਕੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਸਰਕਾਰ ਨੂੰ ਮੰਗਾ ਮੰਨਣ ਲਈ 20 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਮੌਕੇ ਰਣਜੀਤ ਸਿੰਘ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਵੀ ਮੌਜੂਦ ਸਨ।

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन