ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ (ਐਮਐਸਸੀਏ) ਪਹਿਲਾਂ ਹੀ ਕੋਵਿਡ ਯੋਧਿਆਂ ਦੀ ਸਹਾਇਤਾ ਲਈ ਕਦਮ ਚੁੱਕ ਰਹੀ ਹੈ|

ਐਸ.ਏ.ਐਸ.ਨਗਰ:

 ਮਿਤੀ. 27.05.2021 / ਰਿਤਿਸ਼੍ ਕੁਮਾਰ:


 ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ (ਐਮਐਸਸੀਏ) ਪਹਿਲਾਂ ਹੀ ਕੋਵਿਡ ਯੋਧਿਆਂ ਦੀ ਸਹਾਇਤਾ ਲਈ ਕਦਮ ਚੁੱਕ ਰਹੀ ਹੈ, ਪਰ ਅੱਜ ਇਕ ਖ਼ਾਸ ਦਿਨ ਸੀ ਜਦੋਂ ਸਾਡੇ ਨਵੇਂ ਮੈਂਬਰ, ਡਾ ਮਨਵਿੰਦਰ ਸਿੰਘ ਰਿਟ: ਐਸ.ਐਮ.ਓ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ ਅਤੇ ਉਨ੍ਹਾਂ ਦੀ ਪਤਨੀ ਇਜ਼: ਹਰਪ੍ਰੀਤ ਕੌਰ  ਸੇਵਾਮੁਕਤ ਚੀਫ਼ ਇੰਜੀਨੀਅਰ ਪੀਐਸਪੀਸੀਐਲ ਨੇ ਆਪਣੇ ਸਰੋਤਾਂ ਤੋਂ *ਦੋ ਆਕਸੀਜਨ ਕਨਸੈਂਟੇਟਰ ਮਸ਼ੀਨਾਂ, ਜਿਹਨਾਂ ਦੀ ਕੀਮਤ ਇੱਕ ਲੱਖ ਰੁਪਏ ਤੋਂ ਵੱਧ ਹੈ, ਭੇਂਟ ਕੀਤੀਆਂ। 

ਇਹ  ਮਸੀ਼ਨਾ ਸ੍ਰੀ ਆਰ ਪੀ ਸਿੰਘ ਜੀ, ਪ੍ਰਧਾਨ ਗੁਰਦੁਆਰਾ ਸਾਚਾ ਧੰਨ, ਫੇਜ 3 ਬੀ 1, ਮੁਹਾਲੀ ਨੂੰ ਸੌਂਪੀਆਂ ਗਈਆਂ, ਜੋ ਲੋੜਵੰਦ ਕੋਵਿਡ ਮਰੀਜ਼ਾਂ ਨੂੰ ਸਰਗਰਮੀ ਨਾਲ ਸਾਰੇ ਆਕਸੀਜਨ ਯੰਤਰ ਅਤੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

 ਪ੍ਰਿੰਸੀਪਲ ਸਵਰਨ ਚੌਧਰੀ ਮੀਤ ਪ੍ਰਧਾਨ, ਵਲੋਂ ਡਾ: ਮਨਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਹਰਪ੍ਰੀਤ ਕੌਰ ਨੂੰ ਐਮਐਸਸੀਏ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸੱਚਮੁੱਚ ਲੋੜੀਂਦੀਆਂ ਆਕਸੀਜਨ ਕਨਸਰੇਟਰਾਂ ਦੀਆਂ ਮਸ਼ੀਨਾਂ ਮੁਹੱਈਆ ਕਰਵਾਉਣ ਦੇ ਉੱਤਮ ਉਪਰਾਲੇ ਦੀ ਸ਼ਲਾਘਾ ਕੀਤੀ।

 ਐਸ ਐਸ ਬੇਦੀ ਸੱਕਤਰ ਐਮ ਐਸ ਸੀ ਏ ਨੇ ਹੋਰ ਮੈਡੀਕਲ ਸੇਵਾਵਾਂ ਤੋਂ ਇਲਾਵਾ ਮੁਫਤ ਆਕਸੀਜਨ ਸੇਵਾਵਾਂ ਪ੍ਰਦਾਨ ਕਰਨ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨਾ ਨੇ ੳੱਥੇ ਮੌਜੂਦ ਮੈਂਬਰਾਂ, ਸ. ਐਮ ਐਸ ਸਾਹਨੀ ਸਕੱਤਰ ਵਿੱਤ, ਸ: ਹਰਿੰਦਰ ਪਾਲ ਸਿੰਘ ਹੈਰੀ   ਸੱਕਤਰ ਲੋਕ ਸੰਪਰਕ, ਸਰਬਜੀਤ ਸਿੰਘ  ਪ੍ਰਿੰਸ, ਪ੍ਰਿੰਸ ਜਵੈਲਰਜ਼ ਅਤੇ ਸ: ਬਲਵਿੰਦਰ ਸਿੰਘ ਅਤੇ ਸ ਤਰਲੋਚਨ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। 

Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन