ਲਾਇਨਜ਼ ਕਲੱਬ ਮੁਹਾਲੀ ਵਲੋਂ ਸਿਟੀ ਪਾਰਕ ਸੈਕਟਰ 68 ਮੁਹਾਲੀ ਵਿਖੇ 117 ਸਜਾਵਟੀ ਅਤੇ ਮੈਡੀਸਨਲ ਪਲਾਂਟ ਲਗਾਏ

ਮੁਹਾਲੀ ,01 ਜੁਲਾਈ 2021:

 ਡਿਸਟਿਕ ਗਵਰਨਰ  ਲਾਇਨ ਨਕੇਸ਼ ਗਰਗ ਦੀ ਅਗਵਾਈ ਅਤੇ  ਆਦੇਸ਼ਾ ਅਨੁਸਾਰ  ਅੱਜ ਲਾਇਨਿਸਟਿਕ ਸਾਲ 2021-22  ਦੇ ਪਹਿਲੇ ਦਿਨ ਯੰਗ ਬ੍ਰਿਗੇਡ  *ਲਾਇਨਜ਼ ਕਲੱਬ ਮੁਹਾਲੀ* ਐਸ.ਏ.ਐੱਸ. ਨਗਰ ਦੇ ਚਾਰਟਰ ਮੈਂਬਰ ਐਮ.ਜੇ.ਐਫ. ਲਾਇਨ ਜੇ ਐਸ ਰਾਹੀ ਜੀ, ਪਾਸਟ ਰੀਜਨਲ ਚੇਅਰਮੈਨ ਲਾਇਨ ਹਰਪ੍ਰੀਤ ਸਿੰਘ ਅਟਵਾਲ ਜੀ, ਜ਼ੋਨ ਚੇਅਰਮੈਨ ਲਾਇਨ ਜਸਵਿੰਦਰ ਸਿੰਘ ਅਤੇ ਐਮਜੇਫ ਲਾਇਨ ਐਨ ਐਸ ਦਾਲਮ ਨੇ ਸਿਟੀ ਪਾਰਕ ਸੈਕਟਰ 68  ਮੁਹਾਲੀ ਵਿਖੇ 117 ਸਜਾਵਟੀ ਅਤੇ ਮੈਡੀਸਨਲ ਪਲਾਂਟ ਲਗਾਏ। 

 ਇਸ ਉਪਰੰਤ ਨਵੀਂ ਚੁਣੀ ਟੀਮ ਦੇ ਪ੍ਰਧਾਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਸੈਕਟਰੀ ਲਾਇਨ ਤਰਨਜੋਤ ਸਿੰਘ ਅਤੇ ਖਜ਼ਾਨਚੀ ਲਾਇਨ ਅਮਨਦੀਪ ਸਿੰਘ ਗੁਲਾਟੀ  ਨੂੰ  ਸਿਰੋਪੇ ਦੇ ਕੇ ਸਨਮਾਨਿਤ ਕੀਤਾ।  ਇਸ ਮੌਕੇ  ਰਿਜਨਲ ਚੇਅਰਮੈਨ ਲਾਇਨ ਜਸਵਿੰਦਰ ਸਿੰਘ ਜੀ ਨੂੰ ਵੀ ਸਰੋਪੇ ਨਾਲ ਸਨਮਾਨਤ ਕੀਤਾ ਗਿਆ। ਇਸ ਸਮੇਂ ਲਾਇਨ ਰਾਜਿੰਦਰ ਚੋਹਾਨ, ਲਾਇਨ ਬਲਜਿੰਦਰ ਤੂਰ, ਲਾਇਨ ਅਮਿਤ ਨਰੂਲਾ, ਲਾਇਨ ਕੁਲਦੀਪ ਸਿੰਘ ਚੱਠਾ,  ਐਸ ਏ ਐਸ ਨਗਰ ਨੂੰ ਹਰਾ ਭਰਾ ਅਤੇ ਸਾਫ ਸੁਥਰਾ ਬਣਾਉਣ ਦੇ ਇਸ ਨੇਕ ਕਾਰਣ ਲਈ ਉਥੇ ਮੌਜੂਦ ਸਨ।

ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਨੇ ਇਸ ਸ਼ਾਨਦਾਰ ਅਤੇ ਅਦਭੁੱਤ ਪ੍ਰੋਜੈਕਟ ਲਈ ਕਲੱਬ ਦੇ ਸਾਰੇ ਮੈਂਬਰਾਂ ਦੇ ਸਮਰਥਨ ਲਈ ਧੰਨਵਾਦ ਕੀਤਾ ।


Comments

Popular posts from this blog

पुलिस अधिकारी से दु:खी भाजपा नेता की ओर से परिवार समेत आत्म हत्या करने का ऐलान!

ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ |ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ|

सहयोगी भाजपा के,ऑर्डिनेंस भाजपा का,वाह रे अकाली दल : अर्जुन त्रेहन